PM Modi News: ਪ੍ਰਧਾਨ ਮੰਤਰੀ ਮੋਦੀ ‘ਲਾਭਕਾਰੀ ਅਤੇ ਸਾਰਥਕ’ ਅਮਰੀਕਾ ਦੌਰੇ ਤੋਂ ਬਾਅਦ ਭਾਰਤ ਲਈ ਹੋਏ ਰਵਾਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

PM Modi News: ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ਦੇ ਦਿਤੀ ਜਾਣਕਾਰੀ 

PM Modi leaves for India after 'profitable and meaningful' US visit

 

PM Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੀ ‘ਲਾਭਕਾਰੀ ਅਤੇ ਸਾਰਥਕ’ ਯਾਤਰਾ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਨਵੀਂ ਦਿੱਲੀ ਲਈ ਅਪਣੀ ਵਾਪਸੀ ਯਾਤਰਾ ਸ਼ੁਰੂ ਕਰ ਦਿਤੀ ਹੈ। ਵਿਦੇਸ਼ ਮੰਤਰਾਲੇ (ਐਮਈਏ) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਪ੍ਰਧਾਨ ਮੰਤਰੀ @NarendraModi ਸੰਯੁਕਤ ਰਾਜ ਅਮਰੀਕਾ ਦੀ ਸਫ਼ਲਤਾਪੂਰਵਕ ਅਤੇ ਸਾਰਥਕ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋਏ।’’

ਇਸ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਬਾਰੇ ਸੰਖੇਪ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਤੁਲਸੀ ਗਬਾਰਡ, ਟੇਸਲਾ ਦੇ ਸੀਈਓ ਐਲੋਨ ਮਸਕ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਸਮੇਤ ਉੱਘੀਆਂ ਸ਼ਖ਼ਸੀਅਤਾਂ ਨਾਲ ਚਰਚਾ ਕੀਤੀ। ਵਿਦੇਸ਼ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਵ੍ਹਾਈਟ ਹਾਊਸ ਵਿਚ ਚਾਰ ਘੰਟੇ ਤਕ ਚੱਲੀ ਇਸ ਵਿਆਪਕ ਗੱਲਬਾਤ ਵਿਚ ਰਣਨੀਤਕ ਅਤੇ ਸੁਰੱਖਿਆ ਸਹਿਯੋਗ, ਰਖਿਆ, ਵਪਾਰ, ਆਰਥਕ ਸ਼ਮੂਲੀਅਤ, ਤਕਨਾਲੋਜੀ, ਊਰਜਾ ਸੁਰੱਖਿਆ ਅਤੇ ਖੇਤਰੀ ਅਤੇ ਗਲੋਬਲ ਚਿੰਤਾਵਾਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।