ਅਜੀਤ ਪਵਾਰ ਦੀ ਮੌਤ ਦਾ ਮਾਮਲਾ : ਰੋਹਿਤ ਪਵਾਰ ਨੇ ਜਹਾਜ਼ ਹਾਦਸੇ ਦੀ ਜਾਂਚ ਲਈ ਡੀਜੀਸੀਏ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼ਾਹ ਨੂੰ ਚਿੱਠੀ ਲਿਖੀ
ਰੋਹਿਤ ਪਵਾਰ ਨੇ ਜਹਾਜ਼ ਹਾਦਸੇ ਦੀ ਜਾਂਚ ਲਈ ਡੀ.ਜੀ.ਸੀ.ਏ. ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼ਾਹ ਨੂੰ ਚਿੱਠੀ ਲਿਖੀ
ਪੁਣੇ : ਐਨ.ਸੀ.ਪੀ. ਦੇ ਵਿਧਾਇਕ ਰੋਹਿਤ ਪਵਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਅਜੀਤ ਪਵਾਰ ਦੀ ਮੌਤ ਦੇ ਜਹਾਜ਼ ਹਾਦਸੇ ਦੀ ਵਿਆਪਕ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
ਕਰਜਤ-ਜਾਮਖੇੜ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਅਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੂੰ ਅਪਣੀਆਂ ਚਿੰਤਾਵਾਂ ਨੂੰ ਦਰਸਾਉਂਦੀ ਪੇਸ਼ਕਾਰੀ ਦੇ ਨਾਲ ਇਕ ਈ-ਮੇਲ ਭੇਜੀ ਹੈ।
ਉਨ੍ਹਾਂ ਨੂੰ ਭੇਜੀਆਂ ਚਿੱਠੀਆਂ ਅਤੇ ਈਮੇਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਦਾ ਉਦੇਸ਼ ਸਿਆਸੀ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਾਦਸੇ ਪਿੱਛੇ ਦੀ ਸੱਚਾਈ ਬਿਨਾਂ ਸ਼ੱਕ ਦੇ ਸਥਾਪਤ ਹੋਵੇ। ਰੋਹਿਤ ਪਵਾਰ ਨੇ ਕਿਹਾ, ‘‘ਇਹ ਮਹੱਤਵਪੂਰਨ ਹੈ ਕਿ ਘਟਨਾਵਾਂ ਦੀ ਅਸਲ ਲੜੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਤਾਂ ਜੋ ਅਟਕਲਾਂ ਜਾਂ ਸ਼ੱਕ ਦੀ ਕੋਈ ਜਗ੍ਹਾ ਨਾ ਰਹੇ।’’
10 ਫ਼ਰਵਰੀ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਰੋਹਿਤ ਪਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਦੁਖਦਾਈ ਹਵਾਈ ਹਾਦਸੇ ਵਿਚ ਗੜਬੜੀ ਦਾ ਸ਼ੱਕ ਕਰਨ ਦਾ ਕਾਰਨ ਹੈ।