ਅਮਿਤ ਸ਼ਾਹ ਦਾ ਰਾਹੁਲ ਗਾਂਧੀ 'ਤੇ ਹਮਲਾ, ‘ਝੂਠਾਂ ਦੀ ਫੈਕਟਰੀ' ਚਲਾਉਣ ਦਾ ਦੋਸ਼
ਅਮਿਤ ਸ਼ਾਹ ਦਾ ਰਾਹੁਲ ਗਾਂਧੀ 'ਤੇ ਹਮਲਾ, ‘ਝੂਠਾਂ ਦੀ ਫੈਕਟਰੀ' ਚਲਾਉਣ ਦਾ ਦੋਸ਼
ਪੁਡੂਚੇਰੀ : ਪੁਡੂਚੇਰੀ ਵਿਚ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਅਤੇ ਮਛੇਰਿਆਂ ਨੂੰ ਮੁਫ਼ਤ ਵਪਾਰ ਸਮਝੌਤਿਆਂ (ਐਫ਼.ਟੀ.ਏ.) ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਝੂਠ ਬੋਲ ਕੇ ਗੁਮਰਾਹ ਕਰ ਰਹੇ ਹਨ। ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਕੇ., ਯੂਰਪੀ ਯੂਨੀਅਨ ਅਤੇ ਅਮਰੀਕਾ ਨਾਲ ਹੋਏ ਸਮਝੌਤਿਆਂ ਵਿਚ ਕਿਸਾਨਾਂ, ਮਛੀਰਿਆਂ ਅਤੇ ਪਸ਼ੂ ਪਾਲਕਾਂ ਦੀ 100% ਸੁਰੱਖਿਆ ਯਕੀਨੀ ਬਣਾਈ ਹੈ।
ਸ਼ਾਹ ਨੇ ਕਾਂਗਰਸ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ 2016 ਤੋਂ 2021 ਤਕ ਪੁਡੂਚੇਰੀ ਵਿਚ ਕਾਂਗਰਸ ਸਰਕਾਰ ਨੇ ਵਿਕਾਸ ਲਈ ਆਏ 15,000 ਕਰੋੜ ਰੁਪਏ ਦਾ ਗਲਤ ਇਸਤੇਮਾਲ ਕੀਤਾ। ਮੈਡੀਕਲ ਦਾਖਲਿਆਂ ਵਿਚ ਵੀ ਵੱਡੇ ਘਪਲੇ ਹੋਏ। ਸ਼ਾਹ ਨੇ ਪੁਡੂਚੇਰੀ ਨੂੰ ਆਈ.ਟੀ., ਏ.ਆਈ. ਅਤੇ ਡਾਟਾ ਸੈਂਟਰਾਂ ਦਾ ਹੱਬ ਬਣਾਉਣ ਦਾ ਵਾਅਦਾ ਕੀਤਾ, ਜਿਸ ਨਾਲ ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਬਣਨਗੇ। ਉਨ੍ਹਾਂ ਨੇ ਮਛੀਰਿਆਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਨ ਦੀ ਯੋਜਨਾ ਵੀ ਪੇਸ਼ ਕੀਤੀ।
ਚੋਣੀ ਸੁਨੇਹੇ ਵਿਚ ਸ਼ਾਹ ਨੇ ਲੋਕਾਂ ਨੂੰ “ਡਬਲ ਇੰਜਨ ਸਰਕਾਰ’’ ਨੂੰ ਦੁਬਾਰਾ ਚੁਣਨ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ ਏ.ਆਈ.ਐਨ.ਆਰ.ਸੀ.-ਬੀ.ਜੇ.ਪੀ. ਗਠਜੋੜ 30 ’ਚੋਂ 24 ਸੀਟਾਂ ਜਿੱਤੇਗਾ।