ਲੰਮੀ ਚੁੱਪੀ ਤੋਂ ਬਾਅਦ ਸਿੱਧੂ ਨੇ ਕੀਤਾ ਵੱਡਾ ਧਮਾਕਾ, ਦੱਸੀਆਂ ਦਿਲ ਦੀਆਂ ਗੱਲਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬੀਆਂ ਦੇ ਦਿਲਾਂ ਵਿਚ ਅਹਿਮ ਸਥਾਨ ਬਣਾਉਂਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਆਖਿਰ ਲੋਕਾਂ ਦੇ ਸਾਹਮਣੇ ਆ ਹੀ ਗਏ ਨੇ।

file photo

ਨਵੀਂ ਦਿੱਲੀ : ਪੰਜਾਬੀਆਂ ਦੇ ਦਿਲਾਂ ਵਿਚ ਅਹਿਮ ਸਥਾਨ ਬਣਾਉਂਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਆਖਿਰ ਲੋਕਾਂ ਦੇ ਸਾਹਮਣੇ ਆ ਹੀ ਗਏ ਨੇ। ਜਿਨ੍ਹਾਂ ਨੇ ਲੰਮੇ ਸਮੇਂ ਤੋਂ ਮੀਡੀਆ ਤੇ ਲੋਕਾਂ ਤੋਂ ਦੂਰੀ ਬਣਾਈ ਹੋਈ ਸੀ

ਪਰ ਸਿੱਧੂ ਨੇ ਅੱਜ ਇੰਤਜਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਪੰਜਾਬੀਆਂ ਨਾਲ ਸਿੱਧੇ ਰੂਪ ਵਿਚ, ਸਾਦੀ ਤੇ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰ ਦਿੱਤਾ ਜਿਸ ਰਾਹੀ ਉਹ ਪੰਜਾਬ ਦੇ ਮੁੱਦਿਆ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। 

ਦੱਸ ਦਈਏ ਕਿ ਕਾਫੀ ਸਮੇਂ ਤੋਂ ਵਿਰੋਧੀ ਨਵਜੋਤ ਸਿੰਘ ਸਿੱਧੂ ‘ਤੇ ਆਪਣੀ ਪਾਰਟੀ ‘ਚ ਸ਼ਾਮਿਲ ਕਰਨ ਲਈ ਡੋਰੇ ਪਾ ਰਹੇ ਸੀ ਤੇ ਪੰਜਾਬ ਦੇ ਲੋਕ ਵੀ ਇਹੀ ਸੋਚ ਰਹੇ ਸੀ ਕਿ ਸਿੱਧੂ ਕਦੋਂ ਸਾਮਹਣੇ ਆਉਂਣਗੇ ਤੇ ਆਪਣੇ ਵਿਚਾਰ ਰੱਖਣਗੇ ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਾਹਮਣੇ ਆ ਗਏ

ਨੇ ਜਿਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਨ ਲਈ ਯੂ-ਟਿਊਬ ਨੂੰ ਚੁਣਿਆ ਜਿਥੇ ਉਨ੍ਹਾਂ ਆਪਣਾ ਚੈਨਲ ਬਣਾਕੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਆਪਣੇ ਵਿਚਾਰ ਸਾਂਝੇ ਕਰਨਗੇਪਰ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਬਾਰੇ ਕੋਈ ਵੀ ਵਿਚਾਰ ਸਾਂਝਾ ਕਰਨ ਦੀ ਗੱਲ ਨਹੀਂ ਆਖੀ ਪਰ ਅੱਗੇ ਜਾਂ ਕੇ ਨਵਜੋਤ ਸਿੰਘ ਸਿੱਧੂ ਇਸ ਚੈਨਲ ਜਰੀਏ ਕੀ-ਕੀ ਖੁਲਾਸੇ ਕਰਨਗੇ ਇਸ ‘ਤੇ ਸਭ ਦੀ ਨਜ਼ਰ ਬਣੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ