ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਤਸਵੀਰ ਵਿਚ ਕਿੰਨੇ ਬਾਘ ਸ਼ਿਕਾਰ ਲਈ ਬੈਠੇ ਹਨ?
ਭਾਰਤੀ ਜੰਗਲਾਤ ਅਧਿਕਾਰੀ ਸੁਸ਼ਾਂਤ ਨੰਦਾ ਨੇ ਆਪਣੇ ਟਵਵਿੱਟਰ ਅਕਾਊਂਟ ਤੇ ਇਕ ਫੋਟੋ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਦੱਸੋਂ ਇਸ ਵਿਚ ਕਿੰਨੇ ਬਾਘ ਹਨ
File Photo
ਨਵੀਂ ਦਿੱਲੀ- ਭਾਰਤੀ ਜੰਗਲਾਤ ਅਧਿਕਾਰੀ ਸੁਸ਼ਾਂਤ ਨੰਦਾ ਨੇ ਆਪਣੇ ਟਵਵਿੱਟਰ ਅਕਾਊਂਟ ਤੇ ਇਕ ਫੋਟੋ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਦੱਸੋਂ ਇਸ ਵਿਚ ਕਿੰਨੇ ਬਾਘ ਹਨ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਲੰਮਾ ਪੀਲੇ ਰੰਗ ਦਾ ਘਾਹ ਹੈ।
ਨੰਦਾ ਪਹਿਲਾਂ ਵੀ ਟਵਿੱਟਰ ਤੇ ਜਾਨਵਰਾਂ ਜਾਂ ਪੰਛੀਆਂ ਨਾਲ ਜੁੜੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ। ਉਙਨਾਂ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ਕਿ ਛਲ ਅਤੇ ਗੁਮਰਾਹ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।
ਉਹਨਾਂ ਲਿਖਿਆ ਕਿ ਕੀ ਤੁਸੀਂ ਦੱਸ ਸਕਦੇ ਹੋ ਖੱਬੇ ਪਾਸੇ ਦੀ ਤਸਵੀਰ ਵਿਚ ਕਿੰਨੇ ਬਾਘ ਹਨ। ਜਿਹਨਾਂ ਯੂਜ਼ਰਸ ਨੇ ਇਸ ਤਸਵੀਰ ਨੂੰ ਦੇਖਿਆ ਉਹ ਜਾਂ ਤਾਂ ਸੋਚ ਵਿਚ ਪੈ ਗਏ ਜਾਂ ਫਿਰ ਬਾਘ ਨੂੰ ਲੱਭਣ ਦੀ ਹਿੰਮਤ ਹੀ ਛੱਡ ਗਏ। ਪਰ ਕਈਆਂ ਨੇ ਬਾਘ ਨੂੰ ਲੱਭਣ ਲਈ ਜਰਾ ਵੀ ਦੇਰ ਨਹੀਂ ਕੀਤੀ।