Sikh Relief ਕਿਸਾਨਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ
ਕਿਸਾਨਾਂ ਨੂੰ ਸਿਹਤਯਾਬ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ
ਨਵੀਂ ਦਿੱਲੀ(ਚਰਨਜੀਤ ਸੁਰਖਾਬ) Sikh Relief ਅਜਿਹੀ ਸੰਸਥਾ ਜਿਸ ਨੇ ਆਪਣੀ ਸੇਵਾ ਭਾਵਨਾ ਨਾਲ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ। ਕਿਸਾਨੀ ਮੋਰਚੇ ‘ਚ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਡਟੀ Sikh Relief ਦਿਨ ਰਾਤ ਕਿਸਾਨਾਂ ਦੀ ਸੇਵਾ ਵਿਚ ਤਤਪਰ ਹੈ। Sikh Relief ਦੀਆਂ ਸੇਵਾਵਾਂ ਵਿੱਚੋਂ ਸਭ ਤੋਂ ਅਹਿਮ ਸੇਵਾ ਮੈਡੀਕਲ ਦੀ ਹੈ। Sikh Relief ਵੱਲੋਂ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਨੂੰ ਦਵਾਈਆਂ ਦੇ ਨਾਲ ਨਾਲ ਰੋਜ਼ਾਨਾਂ ਵਰਤੋਂ ਦੀਆਂ ਚੀਜ਼ਾਂ ਵੀ ਮੁਹਾਈਆਂ ਕਰਵਾ ਰਹੇ ਹਨ।
Sikh Relief ਨੇ ਕਿਸਾਨਾਂ ਨੂੰ ਗਰਮੀਆਂ ਵਿਚ ਮੱਖੀਆਂ ਮੱਛਰਾਂ ਤੋਂ ਬਚਾਉਣ ਲਈ ਟੈਂਟ ਬਣਾਏ ਗਏ ਇਸ ਟੈਂਟ ਵਿਚ ਹਰ ਮੰਜੇ ਤੇ ਮੱਛਰਦਾਨੀਆਂ ਲਗਾਈਆਂ ਗਈਆਂ ਹਨ ਇਸਦੇ ਨਾਲ ਹੀ ਪੱਖੇ ਅਤੇ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸਪੋਕਸਮੈਨ ਦੇ ਪੱਤਰਕਾਰ ਵੱਲੋਂ Sikh Relief ਦੇ ਸੇਵਾਦਾਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਜਸਵਿੰਦਰ ਸਿੰਘ ਨੇ ਕਿਹਾ ਕਿ ਜਿਥੇ ਟੈਂਟ ਲੱਗੇ ਹਨ ਉਥੇ ਪਹਿਲਾਂ ਜਿਮ ਲੱਗੀ ਹੋਈ ਸੀ । 24 ਜਨਵਰੀ ਦੀ ਰਾਤ ਨੂੰ ਇਥੇ ਸੈਟਅਪ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਸੰਗਤ ਬਹੁਤ ਜਿਆਦਾ ਹੋਣੀ ਸੁਰੂ ਹੋ ਗਈ ਸੀ।
ਉਥੇ ਕਿਸਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ ਅਸੀਂ ਗਰਮੀ ਠੰਡ ਵਿਚ ਕੰਮ ਕੀਤਾ ਇਹ ਨਹੀਂ ਹੈ ਕਿ ਅਸੀਂ ਗਰਮੀ ਨੂੰ ਵੇਖ ਕੇ ਭੱਜ ਜਾਵਾਂਗੇ। ਅਸੀਂ ਲੋਕਾਂ ਲਈ ਗਰਮੀਆਂ ਤੋਂ ਬਚਣ ਲਈ ਪੱਖਿਆਂ ਦਾ ਪ੍ਰਬੰਧ ਕੀਤਾ। ਉਹਨਾਂ ਕਿਹਾ ਕਿ ਜੇ ਹੋਰ ਵੀ ਪ੍ਰਬੰਧ ਕਰਨੇ ਪਏ ਤਾਂ ਅਸੀਂ ਉਹ ਵੀ ਕਰਾਂਗੇ ਅਸੀਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਸੰਭਵ ਹੈ।
ਕਪੂਰਥਲਾ ਦੇ ਕਿਸਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਜਿਮੀਦਾਰ ਹਾਂ ਪਿੰਡ ਖੇਤਾਂ ਨੂੰ ਪਾਣੀਆਂ ਲਗਾਉਂਦਿਆਂ ਵੀ ਮੱਛਰ ,ਗਰਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਤਾਂ ਫਿਰ ਸਾਡੇ ਹੱਕਾਂ ਦਾ ਲੜਾਈ ਹੈ ਅਸੀਂ ਆਪਣੇ ਹੱਕਾਂ ਨੂੰ ਲਏ ਬਗੈਰ ਇਥੋਂ ਜਾਣ ਵਾਲੇ ਨਹੀਂ ਹਾਂ। ਅਸੀਂ ਜਿੱਤ ਕੇ ਜਾਵਾਂਗੇ। ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਅਸੀਂ ਉਠ ਕੇ ਚਲੇ ਜਾਈਏ ਪਰ ਅਸੀਂ ਨਹੀਂ ਜਾਵਾਂਗੇ ਉਹਨਾਂ ਕਿਹਾ ਕਿ ਅਸੀਂ ਵਾਰੀਆਂ ਪਾਈਆਂ ਹੋਈਆਂ ਹਨ 10ਬੰਦੇ ਆਉਣਗੇ ਜਦੋਂ ਦੂਜੇ 10 ਬੰਦੇ ਆਉਣਗੇ ਫਿਰ ਪਹਿਲਾਂ ਵਾਲੇ 10 ਬੰਦੇ ਘਰ ਚਲੇ ਜਾਣਗੇ।
ਇਸ ਨਾਲ ਘਰ ਦਾ ਵੀ ਸਰੀ ਜਾਂਦਾ ਇਥੋਂ ਦਾ ਵੀ ਸਰੀ ਜਾਂਦਾ। ਉਹਨਾਂ ਕਿਹਾ ਕਿ ਵਾਢੀਆਂ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਜੋ ਵੀਰ ਇਥੇ ਸੰਘਰਸ਼ ਵਿਚ ਹਨ ਉਹਨਾਂ ਦੇ ਪਿੰਡ ਵਾਲੇ ਵੀਰ ਆਪੇ ਵਾਢੀ ਕਰਨਗੇ ਤੇ ਫਸਲ ਵੇਚ ਕੇ ਆਉਣਗੇ। ਉਹਨਾਂ ਕਿਹਾ ਕਿ ਸਰਕਾਰ ਦੇ ਸਿਰ ਤੇ ਜੂੰਅ ਨਹੀਂ ਸਰਕ ਰਹੀ ਪਰ ਅਸੀਂ ਜਿੱਤ ਕੇ ਜਾਵਾਂਗੇ। ਅੰਦੋਲਨ ਵਿਚ ਬੈਠੇ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਬੀਜੇਪੀ ਦੇ ਨੁੰਮਾਦਿਆਂ ਨੂੰ ਵੋਟਾਂ ਵਿਚ ਜਿਤਣ ਨਹੀਂ ਦੇਵਾਂਗੇ। ਉਹਨਾ ਕਿਹਾ ਕਿ ਮੋਦੀ ਕੋਲ 2024 ਦਾ ਸਮਾਂ ਹੈ ਸਾਡੇ ਕੋਲ ਜਿਹਨਾਂ ਚਿਰ ਜਿੰਦਗੀ ਹੈ ਉਹਨਾਂ ਸਮਾਂ ਹੈ। ਅਸੀਂ ਜਿੱਤੇ ਬਗੈਰ ਨਹੀਂ ਜਾਵਾਂਗੇ