Zomato ਵਿਵਾਦ ’ਤੇ ਪਰਿਣੀਤੀ ਚੋਪੜਾ ਦਾ ਟਵੀਟ
ਕਿਹਾ ਜੇ ਵਿਅਕਤੀ ਨਿਰਦੋਸ਼ ਹੈ ਤਾਂ ਮਹਿਲਾ ਨੂੰ ਸਜ਼ਾ ਦੇਣ ’ਚ ਮਦਦ ਕਰੋ
ਨਵੀਂ ਦਿੱਲੀ: ਬੀਤੇ ਦਿਨੀਂ ਬੰਗਲੁਰੂ ਵਿਚ ਇਕ ਮਹਿਲਾ ਦੀ ਜ਼ੋਮੈਟੋ ਡਿਲੀਵਰੀ ਬੁਆਏ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਵਧਦਾ ਜਾ ਰਿਹਾ ਹੈ। ਦਰਅਸਲ ਮਹਿਲਾ ਦਾ ਦੋਸ਼ ਹੈ ਕਿ ਡਿਲੀਵਰੀ ਬੁਆਏ ਨੇ ਉਸ ਦੇ ਮੂੰਹ ’ਤੇ ਮੁੱਕਾ ਮਾਰਿਆ ਸੀ। ਇਸ ਤੋਂ ਬਾਅਦ ਡਿਲੀਵਰੀ ਵਾਲੇ ਲੜਕੇ ਦਾ ਕਹਿਣਾ ਹੈ ਕਿ ਮਹਿਲਾ ਨੇ ਉਸ ਦੇ ਚੱਪਲ ਮਾਰੀ ਅਤੇ ਉਸ ਨੂੰ ਗਾਲਾਂ ਕੱਢੀਆਂ।
ਇਸ ਮਾਮਲੇ ’ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਅਪਣੀ ਰਾਇ ਦਿੱਤੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਸੱਚ ਦੀ ਖੋਜ ਕਰੋ ਅਤੇ ਰਿਪੋਰਟ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਪਰਿਣੀਤੀ ਚੋਪੜਾ ਨੇ ਟਵੀਟ ਕੀਤਾ, ‘ਜ਼ੋਮੈਟੋ ਇੰਡੀਆ ਕ੍ਰਿਪਾ ਕਰਕੇ ਸੱਚ ਦੀ ਖੋਜ ਕਰੋ ਅਤੇ ਜਨਤਰ ਤੌਰ ’ਤੇ ਰਿਪੋਰਟ ਕਰੋ...ਜੇਕਰ ਵਿਅਕਤੀ ਨਿਰਦੋਸ਼ ਹੈ (ਮੇਰਾ ਮੰਨਣਾ ਹੈ ਕਿ ਉਹ ਹੈ), ਕ੍ਰਿਪਾ ਕਰਕੇ ਮਹਿਲਾ ਨੂੰ ਸਜ਼ਾ ਦੇਣ ਵਿਚ ਸਾਡੀ ਮਦਦ ਕਰੋ। ਇਹ ਗੈਰ-ਮਨੁੱਖੀ, ਸ਼ਰਮਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਹੈ... ਕ੍ਰਿਪਾ ਕਰਕੇ ਮੈਨੂੰ ਦੱਸੋ ਕਿ ਮੈਂ ਕਿਵੇਂ ਮਦਦ ਕਰ ਸਕਦੀ ਹਾਂ। #ZomatoDeliveryGuy’।
ਪਰਿਣੀਤੀ ਚੋਪੜਾ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਯੂਜ਼ਰ ਉਹਨਾਂ ਦੇ ਟਵੀਟ ’ਤੇ ਕਈ ਤਰ੍ਹਾਂ ਦੇ ਰਿਐਕਸ਼ਨ ਵੀ ਦੇ ਰਹੇ ਹਨ।