ਟੀਕਾਕਰਨ ਮੁਹਿੰਮ ਭਾਰਤ ਵਿਚ ਲਿਆਂਦੀ ਤੇਜ਼ੀ, ਹੁਣ ਤਕ 3 ਕਰੋੜ ਲੋਕਾਂ ਨੂੰ ਦਿੱਤੀ ਖੁਰਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰਾਲੇ ਦੇ ਅਨੁਸਾਰ 13 ਮਾਰਚ ਤੱਕ 15,19,952 ਵਿੱਚੋਂ 12,32,131 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ।

Corona

ਨਵੀਂ ਦਿੱਲੀ,  ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਦੇ 57 ਵੇਂ ਦਿਨ, ਲਾਭਪਾਤਰੀਆਂ ਨੂੰ 15.19 ਲੱਖ ਖੁਰਾਕ ਦਿੱਤੀ ਗਈ। ਇਕ ਦਿਨ ਪਹਿਲਾਂ ਰਿਕਾਰਡ 20.53 ਲੱਖ ਖੁਰਾਕ ਦਿੱਤੀ ਗਈ ਸੀ। ਇਸ ਨਾਲ ਲਾਭਪਾਤਰੀਆਂ ਨੂੰ ਕੁੱਲ 2 ਕਰੋੜ 97 ਲੱਖ ਖੁਰਾਕ ਦਿੱਤੀ ਗਈ ਹੈ। ਮੰਤਰਾਲੇ ਦੇ ਅਨੁਸਾਰ 13 ਮਾਰਚ ਤੱਕ 15,19,952 ਵਿੱਚੋਂ 12,32,131 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ।