5 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗੈਂਗਸਟਰ ਛੋਟਾ ਰਾਜਨ ਦਾ ਸਾਥੀ, ਬੀਤੇ ਦਿਨ ਕੀਤਾ ਸੀ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟੌਰਸ਼ਨ ਸੈੱਲ ਨੇ ਕੀਤਾ ਸੀ ਗ੍ਰਿਫ਼ਤਾਰ, ਇਕ ਨਾਜਾਇਜ਼ ਦੇਸੀ ਰਿਵਾਲਵਰ ਅਤੇ 28 ਰੌਂਦ ਹੋਏ ਸਨ ਬਰਾਮਦ 

file photo

ਮੁੰਬਈ : ਮੁੰਬਈ ਦੀ ਸਥਾਨਕ ਅਦਾਲਤ ਨੇ ਗੈਂਗਸਟਰ ਛੋਟਾ ਰਾਜਨ ਦੇ ਇਕ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ । ਗੈਂਗਸਟਰ ਦੀ ਪਛਾਣ ਅਰਾਫਤ ਆਰਿਫ ਲੋਖੰਡਵਾਲਾ ਵਜੋਂ ਹੋਈ ਹੈ। ਉਸ ਨੂੰ 15 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਉਸ ਨੂੰ ਕੱਲ੍ਹ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟੌਰਸ਼ਨ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਸ ਕੋਲੋਂ ਇਕ ਨਾਜਾਇਜ਼ ਦੇਸੀ ਰਿਵਾਲਵਰ ਅਤੇ 28 ਰੌਂਦ ਬਰਾਮਦ ਕੀਤੇ ਸਨ।

ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਆਰਿਫ ਬਾਈਕੂਲਾ ਇਲਾਕੇ 'ਚ ਆਉਣ ਵਾਲਾ ਹੈ। ਜਿਵੇਂ ਹੀ ਦੋਸ਼ੀ ਮੌਕੇ 'ਤੇ ਪਹੁੰਚਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਾਅਦ 'ਚ ਅਦਾਲਤ ਨੇ ਉਸ ਨੂੰ 15 ਮਾਰਚ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਗੈਂਗਸਟਰ ਮੁੰਬਈ ਅਤੇ ਪੁਣੇ 'ਚ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ।