ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਫਿਰ ਰਚਿਆ ਇਤਿਹਾਸ, ਚਲਾਈ ਵੰਦੇ ਭਾਰਤ ਐਕਸਪ੍ਰੈੱਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੇਖਾ ਬਣੀ ਵੰਦੇ ਭਾਰਤ ਐਕਸਪ੍ਰੈੱਸ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਡਰਾਈਵਰ

Surekha Yadav became the first woman loco driver to run the Vande Bharat Express

 
ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਹੈ ਸੁਰੇਖਾ ਯਾਦਵ 


ਮਹਾਰਾਸ਼ਟਰ : ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ। ਸੁਰੇਖਾ ਯਾਦਵ ਨੇ ਸੋਮਵਾਰ ਨੂੰ ਸੋਲਾਪੁਰ ਤੋਂ CSMT ਤੱਕ ਵੰਦੇ ਭਾਰਤ ਐਕਸਪ੍ਰੈਸ ਚਲਾਈ। ਇਸ ਨਾਲ ਉਹ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਪਾਇਲਟ ਵੀ ਬਣ ਗਈ ਹੈ।

ਇਸ ਬਾਰੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਕ ਟਵੀਟ ਵੀ ਸਾਂਝਾ ਕਰਦਿਆਂ ਲਿਖਿਆ, ''ਵੰਦੇ ਭਾਰਤ - ਨਾਰੀ ਸ਼ਕਤੀ ਦੁਆਰਾ ਸੰਚਾਲਿਤ। ਸ਼੍ਰੀਮਤੀ ਸੁਰੇਖਾ ਯਾਦਵ, ਵੰਦੇ ਭਾਰਤ ਐਕਸਪ੍ਰੈਸ ਦੀ ਪਹਿਲੀ ਮਹਿਲਾ ਲੋਕੋ ਪਾਇਲਟ"। ਦੱਸ ਦੇਈਏ ਕਿ ਕੇਂਦਰੀ ਰੇਲਵੇ ਨੇ CSMT-ਸੋਲਾਪੁਰ ਅਤੇ CSMT-ਸਾਈਨਗਰ ਸ਼ਿਰਡੀ ਰੂਟਾਂ 'ਤੇ ਦੋ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਫਰਵਰੀ, 2023 ਨੂੰ ਹਰੀ ਝੰਡੀ ਦਿਖਾਈ ਸੀ।

ਇਹ ਵੀ ਪੜ੍ਹੋ:   ਪੈਟਰੋਲ-ਡੀਜ਼ਲ ਤੋਂ ਹੋ ਰਹੀ ਹੈ ਸਰਕਾਰ ਨੂੰ ਚੰਗੀ ਆਮਦਨ, 9 ਮਹੀਨਿਆਂ 'ਚ ਖਜ਼ਾਨੇ 'ਚ ਆਏ 5.45 ਲੱਖ ਕਰੋੜ ਰੁਪਏ 

ਸੁਰੇਖਾ ਯਾਦਵ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਦੇ ਪਲੇਟਫਾਰਮ ਨੰਬਰ 8 'ਤੇ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਸਾਲ 1988 ਵਿੱਚ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਪਹਿਲੀ ਮਹਿਲਾ ਰੇਲ ਡਰਾਈਵਰ ਬਣੀ ਸੀ। ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਲਈ ਹੁਣ ਤੱਕ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਈ ਪੁਰਸਕਾਰ ਜਿੱਤੇ ਹਨ।

ਇਹ ਵੀ ਪੜ੍ਹੋ:  ਪੌਪਸਟਾਰ Shakira ਅਤੇ Bizarrap ਦੇ ਗੀਤਾਂ ਦੀ ਮਚਾਈ ਧੂਮ, ਨਵੇਂ ਲਾਤੀਨੀ ਟਰੈਕ ਨਾਲ 4 ਗਿਨੀਜ਼ ਵਰਲਡ ਰਿਕਾਰਡ ਕੀਤੇ ਆਪਣੇ ਨਾਮ 

ਇਸ ਸਮੇਂ ਭਾਰਤ ਵਿੱਚ 10 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਸ਼ਾਨਦਾਰ ਸੁਵਿਧਾਵਾਂ ਅਤੇ ਤੇਜ਼ ਰਫ਼ਤਾਰ ਕਾਰਨ ਇਹ ਰੇਲਗੱਡੀਆਂ ਬਹੁਤ ਹੀ ਘੱਟ ਸਮੇਂ 'ਚ ਪ੍ਰਸਿੱਧ ਹੋ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਦੀ ਪਹਿਲੀ ਵੰਦੇ ਭਾਰਤ ਟਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਚੱਲੀ। ਇਹ ਟਰੇਨ ਫਰਵਰੀ 2019 ਵਿੱਚ ਚਲਾਈ ਗਈ ਸੀ। ਇਸ ਟ੍ਰੇਨ ਵਿੱਚ ਆਟੋਮੈਟਿਕ ਫਾਟਕ, ਏਸੀ ਕੋਚ, ਆਨਬੋਰਡ ਵਾਈ-ਫਾਈ ਵਰਗੀਆਂ ਕਈ ਸੁਵਿਧਾਵਾਂ ਹਨ।