ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਰੀਆ ਐਕਸਪ੍ਰੈਸ 'ਚ ਵੜੀ ਟਰੈਕ ਕਿਨਾਰੇ ਪਈ ਪਟੜੀ, ਇਕ ਯਾਤਰੀ ਦੀ ਮੌਤ, 2 ਜ਼ਖ਼ਮੀ

Maurya Express

ਪਟਨਾ :  ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਕਿਊਲ ਰੇਲਵੇ ਸਟੇਸ਼ਨ ਕੋਲ ਸ਼ਨੀਵਾਰ ਨੂੰ ਟ੍ਰੈਕ ਕਿਨਾਰੇ ਰੱਖੀ ਰੇਲ ਪਟਰੀ ਮੌਰੀਆ ਐਕਸਪ੍ਰੈਸ ਦੀ ਇਕ ਡੱਬੇ ਵਿਚ ਵੜਨ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਕਿਊਲ ਰੇਲਵੇ ਸਟੇਸ਼ਨ ਕੋਲ ਹਟਿਆ - ਗੋਰਖ਼ਪੁਰ ਮੌਰੀਆ ਐਕਸਪ੍ਰੈਸ ਜਿਸ ਟ੍ਰੈਕ ਤੋਂ ਲੰਘ ਰਹੀ ਸੀ, ਉਸ ਦੇ ਕੋਲ ਰੱਖੀ ਰੇਲ ਪਟਰੀਆਂ ਵਿਚੋਂ ਇਕ 10 ਫੁੱਟ ਦੀ ਪਟਰੀ ਅਚਾਨਕ ਡੱਬੇ ਵਿਚ ਵੜ ਗਈ। ਇਸ ਪਟਰੀ ਦੀ ਚਪੇਟ ਵਿਚ ਆਉਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਸਹਾਰਨਪੁਰ ਦੇ ਮੰਗਲ ਸੇਠ ਦੇ ਰੂਪ ਵਿਚ ਕੀਤੀ ਗਈ ਹੈ। ​