ਇੰਗਲੈਂਡ ਤੋਂ 6.0 ਨਾਲ ਹਾਰੀ ਮਹਿਲਾ ਹਾਕੀ ਟੀਮ ਨੇ ਕਾਂਸੀ ਤਮਗ਼ਾ ਵੀ ਗਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰ ਮੰਡਲ ਖੇਡਾਂ ਦੇ ਕਾਂਸੀ ਤਮਗ਼ੇ ਦੇ ਮੁਕਾਬਲੇ ਵਿਚ ਇੰਗਲੈਂਡ ਤੋਂ 6.0 ਨਾਲ ਮਿਲੀ ਸ਼ਰਮਨਾਕ ਹਾਰ ਤੋਂ ...

Women's hockey team lost bronze medal cwg-2018

ਗੋਲਡ ਕੋਸਟ : ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰ ਮੰਡਲ ਖੇਡਾਂ ਦੇ ਕਾਂਸੀ ਤਮਗ਼ੇ ਦੇ ਮੁਕਾਬਲੇ ਵਿਚ ਇੰਗਲੈਂਡ ਤੋਂ 6.0 ਨਾਲ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ ਪੰਜ ਵਿਚੋਂ ਇਕ ਵੀ ਪੈਨਲਟੀ ਕਾਰਨਰ ਹਾਸਲ ਨਹੀਂ ਕਰ ਸਕੀ। ਆਖ਼ਰੀ ਕਵਾਟਰ ਵਿਚ ਭਾਰਤ ਦਾ ਡਿਫੈਂਸ ਬੁਰੀ ਤਰ੍ਹਾਂ ਡਗਮਗਾ ਗਿਆ ਅਤੇ ਤਿੰਨ ਗੋਲ ਗਵਾ ਦਿਤੇ। 

ਪੂਲ ਪੜਾਅ ਵਿਚ ਭਾਰਤ ਨੇ ਇੰਗਲੈਂਡ ਨੂੰ 2.1 ਨਾਲ ਹਰਾਇਆ ਸੀ ਪਰ ਅੱਜ ਉਸ ਨੂੰ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕੇ। ਭਾਰਤੀ ਮਹਿਲਾ ਹਾਕੀ ਟੀਮ ਲਗਾਤਾਰ ਤੀਜੀ ਵਾਰ ਰਾਸ਼ਟਰ ਮੰਡਲ ਖੇਡਾਂ ਤੋਂ ਖ਼ਾਲੀ ਹੱਥ ਪਰਤੇਗੀ। ਆਖ਼ਰੀ ਵਾਰ ਉਸ ਨੇ 2006 ਵਿਚ ਮੈਲਬੋਰਨ ਵਿਚ ਚਾਂਦੀ ਦਾ ਮੈਡਲ ਜਿੱਤਿਆ ਸੀ। ਸੋਫ਼ੀ ਗ੍ਰੇ ਨੇ ਇੰਗਲੈਂਡ ਦੇ ਲਈ ਤਿੰਨ ਫ਼ੀਲਡ ਗੋਲ ਕੀਤੇ ਜਦਕਿ ਲੌਰਾ ਉਸਵਰਥ, ਹੋਲੀ ਪੀਅਰਨ ਵੇਬ ਅਤੇ ਕਪਤਾਨ ਅਲੈਕਜੈਂਡਰਾ ਡੇਨਸਨ ਨੇ ਇਕ ਗੋਲ ਕੀਤਾ।

ਭਾਰਤ ਨੂੰ ਅੱਠਵੇਂ ਮਿੰਟ ਵਿਚ ਨਵਨੀਤ ਕੌਰ ਨੇ ਪਹਿਲਾ ਪੈਨਲਟੀ ਕਾਰਨਰ ਦਿਵਾਇਆ। ਵੰਦਨਾ ਕਟਾਰੀਆ ਇਸ ਯਤਨ ਵਿਚ ਜ਼ਖ਼ਮੀ ਹੋ ਗਈ ਜਦ ਰਿਬਾਊਂਡ 'ਤੇ ਗੁਰਜੀਤ ਕੌਰ ਦੀ ਹਿੱਟ ਉਨ੍ਹਾਂ ਦੇ ਮੱਥੇ 'ਤੇ ਲੱਗੀ। ਵੰਦਨਾ ਨੂੰ ਮੈਦਾਨ ਛੱਡ ਕੇ ਜਾਣਾ ਪਿਆ। ਭਾਰਤ ਨੂੰ ਮਿਲਿਆ ਦੂਜਾ ਪੈਨਲਟੀ ਕਾਰਨਰ ਵੀ ਬੇਕਾਰ ਗਿਆ। 

ਇਸ ਦੌਰਾਨ ਹੋਲੀ ਪੀਅਰਨ ਨੇ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਇੰਗਲੈਂਡ ਨੂੰ ਅੱਗੇ ਕਰ ਦਿਤਾ। ਵੰਦਨਾ ਪੱਟੀ ਬੰਨ੍ਹ ਕੇ ਮੈਦਾਨ ਵਿਚ ਉਤਰੀ ਅਤੇ ਭਾਰਤ ਲਗਾਤਾਰ ਤਿੰਨ ਪੈਨਲਟੀ ਕਾਰਨਰ ਦਿਵਾਏ। ਇਨ੍ਹਾਂ ਵਿਚੋਂ ਇਕ ਨੂੰ ਵੀ ਇੰਗਲੈਂਡ ਦੀ ਗੋਲਕੀਪਰ ਮੈਡੇਲੀਨ ਹਿੰਚ ਨੇ ਗੋਲ ਵਿਚ ਬਦਲਣ ਨਹੀਂ ਦਿਤਾ। ਇੰਗਲੈਂਡ ਨੂੰ ਜਲਦ ਹੀ ਤੀਜਾ ਪੈਨਲਟੀ ਕਾਰਨਰ ਮਿਲਿਆ ਪਰ ਇੰਨਾਹ ਮਾਰਟਿਨ ਇਸ 'ਤੇ ਗੋਲ ਨਹੀਂ ਕਰ ਸਕੀ। ਤੀਜੇ ਕਵਾਟਰ ਵਿਚ ਦੋ ਮਿੰਟ ਬਾਕੀ ਰਹਿੰਦੇ ਸੋਫ਼ੀ ਨੇ ਰਿਵਰਸ ਹਿੱਟ 'ਤੇ ਗੋਲ ਕਰ ਕੇ ਇੰਗਲੈਂਡ ਦੀ ਬੜ੍ਹਤ ਨੂੰ ਦੁੱਗਣਾ ਕਰ ਦਿਤਾ। ਆਖ਼ਰੀ ਕਵਾਟਰ ਵਿਚ ਇੰਗਲੈਂਡ ਨੇ ਚਾਰ ਗੋਲ ਦਾਗ਼ੇ।