ਅਖਿਲੇਸ਼ ਯਾਦਵ ਕੋਰੋਨਾ ਸਕਾਰਾਤਮਕ, ਟਵੀਟ ਕਰਕੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਆਪ ਨੂੰ ਘਰ ਵਿਚ ਕੀਤਾ ਆਈਸੋਲੇਟ

Akhilesh Yadav

ਆਗਰਾ: ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਹਨਾਂ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਘਰ ਵਿਚ ਹੀ ਇਲਾਜ਼ ਸ਼ੁਰੂ ਹੋ ਗਿਆ ਹੈ।

ਪਿਛਲੇ ਦਿਨਾਂ ਵਿਚ ਜੋ ਲੋਕ ਮੇਰੇ ਸੰਪਰਕ ਵਿਚ ਆਏ ਹਨ, ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਆਪਣੀ ਜਾਂਚ ਕਰਵਾ ਲੈਣ। ਉਨ੍ਹਾਂ ਨੂੰ ਕੁਝ ਦਿਨਾਂ  ਲਈ ਆਈਸ਼ੋਲੇਸ਼ਨ ਵਿਚ ਰਹਿਣ ਦੀ ਅਪੀਲ ਹੈ। ਕਿਰਪਾ ਕਰਕੇ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ।