ਮਹਾਕੁੰਭ 'ਚ ਲੱਖਾਂ ਸ਼ਰਧਾਲੂਆਂ ਦੀ ਉਮੜੀ ਭੀੜ, 18 ਸਾਧੂਆਂ ਸਣੇ 100 ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾ ਤਾਂ ਮਾਸਕ ਦਿਖਾਈ ਦੇ ਰਹੇ ਹਨ ਤੇ ਨਾ ਹੀ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ।

Mahakumbh

ਉੱਤਰਾਖੰਡ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਇਸ ਵਿਚਕਾਰ ਉਤਰਾਖੰਡ ਦੇ ਹਰਿਦੁਆਰ ਵਿਚ ਮਹਾਕੁੰਭ ਵਿਖੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ 102 ਤੀਰਥ ਯਾਤਰੀ ਤੇ 20 ਸਾਧੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਮੇਲੇ 'ਚ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਨਤੀਜਾ ਇਹ ਹੋਇਆ ਕਿ ਹੁਣ ਮੇਲੇ ਦੀ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ। ਦੂਜੇ ਪਾਸੇ ਇਸ ਮਹਾਕੁੰਭ ਵਿਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਨਾ ਤਾਂ ਮਾਸਕ ਦਿਖਾਈ ਦੇ ਰਹੇ ਹਨ ਤੇ ਨਾ ਹੀ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ।

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਅਨੁਸਾਰ ਸੋਮਵਾਰ ਨੂੰ ਇਕ ਲੱਖ ਸੰਤ ਸ਼ਾਹੀ ਇਸ਼ਨਾਨ ਲਈ ਇਕੱਠੇ ਹੋਏ ਸਨ। ਹਰਿਦੁਆਰ ਦੇ ਚੀਫ ਮੈਡੀਕਲ ਅਫਸਰ ਡਾ. ਐਸਕੇ ਝਾਅ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੀਐਮਓ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਜੁਨਾ ਅਖਾੜਾ ਦੇ ਪੰਜ, ਦੋ ਨਿਰੰਜਨੀ ਅਖਾੜਾ ਦੇ, ਇੱਕ ਨਾਥ ਤੇ ਅਗਨੀ ਦੇ ਇੱਕ ਸਾਧੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।