ਰਮਜ਼ਾਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਹੋਰ ਸਿਆਸੀ ਆਗੂਆਂ ਨੇ ਟਵੀਟ ਕਰ ਦਿੱਤੀ ਵਧਾਈ
ਪਰਮਾਤਮਾ ਸਭ ਨੂੰ ਸੁੱਖ-ਸ਼ਾਂਤੀ ਅਤੇ ਤਰੱਕੀ ਦੀ ਅਸੀਸ ਬਖਸ਼ੇ।
ਮੁਹਾਲੀ: ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਵਿਚ, ਰੱਬ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਲੋਕ 30 ਦਿਨ ਵਰਤ ਰੱਖਦੇ ਹਨ। ਇਹ ਮਹੀਨਾ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਬਹੁਤ ਖਾਸ ਹੁੰਦਾ ਹੈ। ਰਮਜ਼ਾਨ ਦੇ ਦੌਰਾਨ, ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਸੁਨੇਹਾ ਦੇ ਕੇ ਰਮਜ਼ਾਨ ਦੀ ਵਧਾਈ ਦਿੰਦੇ ਹਨ। ਇਸ ਮੌਕੇ, ਹਰ ਕੋਈ ਇਕ ਦੂਜੇ ਨੂੰ ਵਧਾਈ ਦਿੰਦਾ ਹੈ। ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਸਮੇਤ ਹੋਰ ਕਈ ਲੀਡਰਾਂ ਨੇ ਟਵੀਟ ਕਰ ਰਮਜ਼ਾਨ ਦੀ ਵਧਾਈ ਵੀ ਦਿੱਤੀ ਹੈ।
ਸੁਖਬੀਰ ਬਾਦਲ ਦਾ ਟਵੀਟ
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਰਮਜ਼ਾਨ ਦੇ ਮੁਬਾਰਕ ਮਹੀਨੇ ਦੀ ਸ਼ੁਰੂਆਤ ਦੀਆਂ ਸਾਡੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈਆਂ। ਪਰਮਾਤਮਾ ਸਭ ਨੂੰ ਸੁੱਖ-ਸ਼ਾਂਤੀ ਅਤੇ ਤਰੱਕੀ ਦੀ ਅਸੀਸ ਬਖਸ਼ੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸਭ ਨੂੰ, ਖਾਸ ਕਰਕੇ ਸਾਡੇ ਮੁਸਲਮਾਨ ਭਰਾਵਾਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ। ਮਿਹਰ, ਸਾਂਝ ਅਤੇ ਕੁਰਬਾਨੀ ਦੇ ਪਵਿੱਤਰ ਕਦਰ ਸਾਨੂੰ ਕੱਲ੍ਹ ਨੂੰ ਇੱਕ ਬਿਹਤਰ ਦਿਸ਼ਾ ਵੱਲ ਲੈ ਜਾਣ।
ਹਰਸਿਮਰਤ ਕੌਰ ਬਾਦਲ
ਮੁਸਲਿਮ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਮੁਬਾਰਕਾਂ। ਪਰਮਾਤਮਾ ਮਿਹਰ ਕਰੇ ਅਤੇ ਹਰ ਘਰ ਖੁਸ਼ਹਾਲੀ ਤੇ ਵਾਧੇ ਨਾਲ ਭਰਪੂਰ ਰਹੇ।
ਨਰਿੰਦਰ ਮੋਦੀ ਦਾ ਟਵੀਟ
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਸ਼ੁੱਭਕਾਮਨਾਵਾਂ।