ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਚੋਣ ਮੈਨੀਫੈਸਟੋ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਪਛਾਣ ਦੇ ਇਹ ਪ੍ਰਤੀਸਿਠਤ ਚਿੰਨ੍ਹ ਜੋ ਦਿੱਲੀ ਵਿੱਚ ਸਾਡੇ ਭਾਈਚਾਰੇ ਦੀ ਜੀਵੰਤ ਮੌਜੂਦਗੀ ਦਾ ਪ੍ਰਤੀਕ ਹਨ ਅਤੇ ਸਾਡੇ ਸ਼ਹਿਰ ਦੇ ਗੌਰਵਮਈ ਨਿਸ਼ਾਨ ਵੀ ਹਨ।

Sardar Paramjit Singh Sarna

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਵਿਚਲੇ ਇਤਿਹਾਸਕ ਗੁਰਦੁਆਰੇ ਵਿਸ਼ਵ ਭਰ ਦੀ ਸੰਗਤ ਲਈ ਰੁਹਾਨੀ ਪੋਸ਼ਣ ਦਾ ਸਾਧਨ ਹਨ। ਉਹ ਸਾਡੇ ਵਾਹਿਗੁਰੂ ਦੀ ਅਸੀਸ ਵੀ ਹਨ ਅਤੇ ਸਾਨੂੰ, ਸਾਡੇ ਸਾਹਿਬਾਨ (ਗੁਰੂਆਂ) ਦੀ ਪ੍ਰੇਰਨਾ ਦੇ ਨਾਲ, ਮਨੁੱਖਤਾ ਦੀ ਸੇਵਾ ਕਰਨ ਦੇ ਸਮਰੱਥ ਬਣਾਉਦੇ ਹਨ। ਸਿੱਖ ਪਛਾਣ ਦੇ ਇਹ ਪ੍ਰਤੀਸਿਠਤ ਚਿੰਨ੍ਹ ਜੋ ਦਿੱਲੀ ਵਿੱਚ ਸਾਡੇ ਭਾਈਚਾਰੇ ਦੀ ਜੀਵੰਤ ਮੌਜੂਦਗੀ ਦਾ ਪ੍ਰਤੀਕ ਹਨ, ਅਤੇ ਸਾਡੇ ਸ਼ਹਿਰ ਦੇ ਗੌਰਵਮਈ ਨਿਸ਼ਾਨ ਵੀ ਹਨ। ਇਸ ਲਈ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਾਡੀ ਇੱਛਾ, ਨਿਰਮਤਾ ਅਤੇ ਜਿੰਮੇਵਾਰੀ ਦੇ ਇਸ ਰੁਹਾਨੀ ਜਜਬੇ ਤੇ ਅਧਾਰਤ ਹੈ। 

ਪਿਛਲੇ ਕਈ ਸਾਲਾਂ ਲਈ ਬਾਦਲ ਦਲ ਦੁਆਰਾ ਸੰਚਾਲਿਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਬਰਬਾਦੀ ਵਿੱਚ ਡੁਬੋ ਦਿੱਤਾ ਹੈ। ਉਹ ਲੋਕ ਜੋ ਇਸ ਦੇ ਮਾਮਲੇ ਦੇਖ ਰਹੇ ਹਨ, ਸਾਡੇ ਲਈ ਸਰਮਿੰਦਗੀ, ਅਪਮਾਨ ਅਤੇ ਪੂਰੀ ਤਬਾਹੀ ਲੈ ਕੇ ਆਏ ਹਨ। ਪਹਿਲੀ ਵਾਰ, ਇੱਕ ਤੋਂ ਬਾਅਦ ਇੱਕ ਆਉਣ ਵਾਲੇ ਦੋ ਪ੍ਰਧਾਨਾਂ ਨੂੰ ਸ਼ਹਿਰ ਦੀਆਂ ਅਦਾਲਤਾਂ ਦੁਆਰਾ ਧੋਖਾਧੜੀ ਦੇ ਗੰਭੀਰ ਦੇਸ਼ਾਂ ਲਈ ਬੁੱਕ ਕੀਤਾ ਗਿਆ ਹੈ। ਸਾਡੇ ਸਤਿਕਾਰਯੋਗ ਗੁਰੂਆਂ ਦੀ ਗੋਲਕ ਲੁੱਟੀ ਅਤੇ ਲੁਟਾਈ ਗਈ ਹੈ। ਭ੍ਰਿਸ਼ਟਾਚਾਰ ਅਤੇ ਕੁੰਪ੍ਰਬੰਧਨ ਵਿੱਚ ਦੋਹਾਂ ਪ੍ਰਧਾਨਾਂ ਦੀ ਜੁਗਲਬੰਦੀ, ਦੇ ਸੰਗਤ ਲਈ ਕਈ ਗੰਭੀਰ ਸਿੱਟੇ ਹੋਏ ਹਨ:
1) ਸਾਡੀ ਲੰਗਰ ਸੇਵਾ ਦੇ ਮਿਆਰ ਵਿੱਚ ਬਹੁਤ ਜਿਆਦਾ ਗਿਰਾਵਟ ਆਈ ਹੈ।
2) ਸਾਡੇ ਸਕੂਲਾਂ ਅਤੇ ਕਾਲਜਾਂ ਦਾ ਮਹੱਤਵਪੂਰਨ ਬੁਨਿਆਦੀ ਢਾਂਚਾ ਢਹਿ-ਢੇਰੀ ਹੋ ਰਿਹਾ ਹੈ।
3) ਅਧਿਆਪਕਾਂ ਨੁੰ ਮਹੀਨਿਆਂ ਤੋਂ ਉਹਨਾਂ ਦੀ ਤਨਖਾਹ ਨਹੀਂ ਦਿੱਤੀ ਗਈ ਹੈ। ਇੱਥੋ ਤਕ ਕਿ ਉਹਨਾਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਗਿਆ ਪ੍ਰਾੱਵੀਡੈਂਟ ਵੰਡ ਤੱਕ ਜਮਾਂ ਨਹੀਂ ਕਰਵਾਇਆ ਗਿਆ। 
4) ਅਕਾਦਮਿਕ ਮਿਆਰਾਂ ਵਿੱਚ ਆ ਰਹੀ ਗਿਰਾਵਟ ਸਾਡੇ ਵਿਦਿਆਰਥੀਆਂ ਦੇ ਸਲਾਨਾ ਨਤੀਜਿਆਂ ਵਿੱਚ ਨਜਰ ਆ ਰਹੀ ਹੈ।
5) ਇਸ ਲਈ ਹਰੇਕ ਗੁਜਰਦੇ ਸਾਲ ਦੇ ਨਾਲ ਨਵੇਂ ਦਾਖਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ। 
6) ਸਿੱਖਿਆ ਦੇ ਮੁਕਾਬਲੇ, ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦੀ ਹਾਲਤ ਹੋਰ ਵੀ ਖਰਾਬ ਹੈ। 
7) 550 ਬਿਸਤਰਿਆਂ ਵਾਲਾ ਹਸਪਤਾਲ, ਜੋ ਕਿ ਕੋਵਿਡ ਦੇ ਇਹਨਾਂ ਮੁਸ਼ਕਲ ਸਮਿਆਂ ਵਿੱਚ ਵਰਦਾਨ ਸਾਥਿਤ ਹੋਣਾ ਸੀ, ਬਾਦਲ ਦਲ ਵੱਲੋ ਇੱਕ ਮਹਿੰਗੇ ਅਤੇ ਦੁਰਭਾਵੀ ਮੁਕੱਦਮੇ ਰਾਹੀਂ ਬੰਦ ਕਰ ਦਿੱਤਾ ਗਿਆ ਸੀ। 

ਅਸੀਂ ਖੁੂਨ ਦੇ ਹੰਝੂ ਰੋ ਰਹੇ ਹਾਂ ਕਿਉਂਕਿ, ਸਾਡੇ ਆਪਣੇ ਨਿਮਰ ਤਰੀਕੇ ਨਾਲ ਅਸੀਂ ਆਪਣੇ ਸਾਰੇ ਜੀਵਨ ਇਹਨਾਂ ਅਸਾਸਿਆਂ ਦੇ ਨਿਰਮਾਣ ਅਤੇ ਸੰਗਤ ਲਈ ਨਾਮ ਬਣਾਉਣ ਵਿੱਚ ਲਗਾਏ ਹਨ। ਹੁਣ, ਇਹ ਇਸ ਨਿਰੰਤਰ ਚਲਦੀ ਆ ਰਹੀ ਤਬਾਹੀ ਨੂੰ ਰੋਕਣ ਅਤੇ ਕੁਝ ਵਿਵਸਥਾ ਅਤੇ ਜਬਾਬਦੇਹੀ ਬਹਾਲ ਕਰਨ ਦਾ ਸਮਾਂ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ (ਐਸਏਡੀਡੀ) ਦਾ ਇਸ ਕੰਮ ਲਈ ਟ੍ਰੇਕ ਰਿਕਾਰਡ ਅਤੇ ਭਰੋਸੇਯੋਗਤਾ ਹੈ। ਕਿਉਂਕਿ, ਹੋਰਨਾਂ ਸਭ ਗੱਲਾਂ ਤੋਂ ਉਪਰ, ਅਸੀਂ ਪੂਰੀ ਤਰ੍ਹਾਂ ਨਾਲ ਸੇਵਾ ਅਤੇ ਸਮਰਪਣ ਨਾਲ ਕੰਮ ਕਰਦੇ ਹਾਂ। 

ਮੈਂ, ਪਰਮਜੀਤ ਸਿੰਘ ਸਰਨਾ, ਇਹ ਪਵਿੱਤਰ ਅਹਿਦ ਲੈਂਦਾ ਹਾਂ ਕਿ ਮੇਰੀ ਟੀਮ, ਤਰਜੀਹੀ ਅਧਾਰ ਤੇ ਸਾਡੀਆਂ ਸਿੱਖ ਸੰਸਥਾਵਾਂ ਦੇ ਪੁਰਨ ਨਿਰਮਾਣ ਰਾਹੀਂ ਸਿੱਖ ਗੌਰਵ ਨੂੰ ਬਹਾਲ ਕਰੇਗੀ ਅਤੇ ਸਾਡੇ ਗੁਰੂ ਸਾਹਿਬਾਨਾਂ (ਗੁਰੂਆਂ) ਦੀਆਂ ਅਸੀਸਾਂ ਨਾਲ, ਉਹਨਾਂ ਨੂੰ ਅਤੀਤ ਦੇ ਸ਼ਾਨਦਾਰ ਮਿਆਰਾਂ ਤੋਂ ਵੀ ਅਗਾਂਹ ਲਿਜਾਏਗੀ। 
ਘੋਸ਼ਣਾ-ਪੱਤਰ:

ਸਿੱਖਿਆ
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦਾ ਢਾਂਚਾ ਅਤੇ ਪ੍ਰਣਾਲੀ ਦਹਾਕਿਆਂ ਪੁਰਾਣੇ ਤਰੀਕਿਆਂ ਅਤੇ ਅਧਾਰਤ ਹੈ। ਇਹਨਾਂ ਸਕੂਲਾਂ ਵਿੱਚ ਮੁਕੰਮਲ ਤਬਦੀਲਪੀ ਕਰਕੇ ਇਹਨਾਂ ਨੂੰ ਅਧੁਨਿਕ ਯੁੱਗ ਦੀਆਂ ਸਹੂਲਤਾਂ ਅਤੇ ਸ਼ੈਲੀ ਨਾਲ ਲੈਸ ਕਰਨਾ ਹੈ।ਸਕੂਲਾਂ ਦੀਆਂ ਜਮਾਤਾਂ ਵਿੱਚ ਬਲੈਕ ਬੋਰਡ ਦੀ ਥਾਂ ਓਵਰ ਹੈੱਡ ਪ੍ਰੋਜੈਕਟਰਸ, ਵਾਈਟ ਬੋਰਡ , ਡਿਜਿਟਲ ਪਾਠ ਸਮੱਗਰੀ ਅਤੇ 3ਡੀ ਮਾਡਲਸ ਲਿਆਵਾਂਗੇ। ਬੱਚਿਆਂ ਨੁੰ ਸਰਲ ਅਤੇ ਵਿਹਾਰਕ ਭਾਸ਼ਾਂ ਵਿੱਚ ਪੜ੍ਹਾਉਣ ਲਈ ਵਧੀਆ ਤੋਂ ਵਧੀਆ ਆਨਲਾਈਨ ਟੂਲਸ ਜਿਵੇਂ ਝਰਰਦਕ, ਫ਼ਅਡ਼ਤ, ਲ;ਰਪ ਬਰਤਵ ਵਰਤੋਂ ਵਿੱਚ ਲਿਆਵਾਂਗੇ। ਪੰਜਵੀਂ ਜਮਾਤ ਤੋਂ ਹਰ ਬੱਚੇ ਨੂੰ ਉਸਦੀ ਰੁਚੀ ਅਨੁਸਾਰ ਇੱਕ ਵਿਦੇਸ਼ੀ ਭਾਸ਼ਾ ਸਿਖਾਈ ਜਾਏਗੀ,ਜਿਸ ਵਿੱਚ ਸਪੇਨਿਸ, ਫ੍ਰੈਚ, ਜਰਮਨ ਅਤੇ ਇਟਾਲਿਅਨ ਆਦਿ ਸ਼ਾਮਿਲ ਹਨ।  ਅਧਿਆਪਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸੈਮੀਨਾਰ ਅਤੇ ਟ੍ਰੇਨਿੰਗ ਦੇ ਕੇ ਪੜ੍ਹਾਉਣ ਦੀ ਨਵੀਂ ਤਕਨੀਕ ਲਿਆਵਾਂਗੇ। ਆਪਣੇ ਤਿੰਨ ਸਕੂਲਾਂ ਨੂੰ ਕੈਬ੍ਰਿਜ ਅਤੇ ਆਈਬੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨਾਲ ਜੋੜਾਂਗੇ।  

ਹਰ ਸਾਲ 200 ਨੌਜਵਾਨਾਂ ਨੂੰ ਕੰਮ ਧੰਦੇ ਨਾਲ ਜੁੜਿਆ ਹੁਨਰ ਦੇ ਕੇ ਅਮਰੀਕਾ, ਕੈਨੇਡਾ ਅਤੇ ਯੂਰਪ ਭੇਜਾਂਗੇ ਤਾਂ ਕਿ ਉਹ ਉੱਥੇ ਆਪਣਾ ਭਵਿੱਖ ਉੱਜਵਲ ਕਰ ਸਕਣ। ਖੇਡਾਂ ਦੇ ਅੰਤਰਰਾਸ਼ਟਰੀ ਮੁਕਾਬਲੇ ਅੱਜਕੱਲ੍ਹ ਭਾਰਤ ਦੇ ਖਿਡਾਰੀਆਂ ਵਿੱਚ ਸਿੱਖ ਖਿਡਾਰੀਆਂ ਦਾ ਨਾਂਅ ਦੂਰ-ਦੂਰ ਤੱਕ ਨਹੀਂ ਦਿੱਸਦਾ। ਇਸ ਲਈ ਅਗਲੇ 7-8 ਸਾਲ ਵਿੱਚ, ਲੱਗ ਕੇ, ਸਿੱਖ ਖਿਡਾਰੀਆਂ ਦਾ ਜੱਥਾ ਤਿਆਰ ਕਰਨਾ ਹੈ ਜੋ ਸਿੱਖੀ ਦਾ ਮਾਣ ਵਧਾਉਣ। ਪੂਰੀ ਦਿੱਲੀ ਤੋਂ ਵੱਖ-ਵੱਖ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਹੋਣਹਾਰ ਬੱਚਿਆਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਬੱਚਿਆਂ ਨੂੰ ਚੰਗੇ ਕੋਚ ਅਤੇ ਹੋਰ ਸਹੂਲਤਾਂ ਦੇ ਕੇ ਵਿਸ਼ਵ ਪੱਧਰ ਦਾ ਬਣਾਇਆ ਜਾਏਗਾ। ਇਹਨਾਂ ਬੱਚਿਆਂ ਨੂੰ ਸਬ-ਜੂਨੀਅਰ ਅਤੇ ਰਸ਼ਟਰੀ ਪੱਧਰ ਤੇ ਖਿਡਾ ਕੇ ਰਾਸ਼ਟਰੀ ਟੀਮ ਦੇ ਕਾਬਿਲ ਬਣਾਇਆ ਜਾਏਗਾ। 

ਸੁਪ੍ਰਬੰਧਨ
ਅੱਜ ਦਿੱਲੀ ਕਮੇਟੀ ਦੇ ਸਕੂਲ-ਕਾੱਲੇਜ਼, ਹਸਪਤਾਲ ਅਤੇ ਗੁਰੂਘਰ ਦੇ ਪ੍ਰਬੰਧਨ ਸਮੇਤ ਸਾਰੇ ਸੰਸਥਾਵਾਂ ਦੀ ਦੇਖਭਾਲ ਬਰਬਾਦ ਹੋ ਗਈ ਹੈ ਕਿਉਂਕਿ ਇਹਨਾਂ ਸੰਸਥਾਨਾਂ ਦੀ ਜਿੰਮੇਵਾਰੀ ਜਿਹਨਾਂ ਲੋਕਾਂ ਤੇ ਹੈ, ਉਹ ਨਾ ਤਾਂ ਯੋਗ ਹਨ ਅਤੇ ਨਾ ਹੀ ਚਰਿੱਤਰਵਾਨ। ਸਭ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਸਾਰੇ ਸੰਸਥਾਨਾਂ ਵਿੱਚ ਚਲ ਰਹੀ ਸਿਆਸੀ ਦਖਲਅੰਦਾਜੀ ਖਤਮ ਕਰਾਂਗੇ। ਸਕੂਲਾਂ ਦੀ ਗਵਰਨਿੰਗ ਬਾੱਡੀ ਵਿੱਚ ਉਹਨਾਂ ਲੋਕਾਂ ਨੂੰ ਲਿਆਂਦਾ ਜਾਏਗਾ ਜੋ ਯੋਗ ਅਤੇ ਤਜਰਬੇਕਾਰ ਹੋਣਗੇ। ਸੰਸਥਾਨਾਂ ਦੇ ਪ੍ਰਬੰਧਨ ਦੀ ਜਿੰਮੇਵਾਰੀ ਉਹਨਾਂ ਨੂੰ ਮਿਲੇਗੀ ਜਿਹਨਾਂ ਦਾ ਚਰਿੱਤਰ ਸੇਵਾ ਅਤੇ ਸ਼ਰਧਾ ਤੋਂ ਪ੍ਰੇਰਿਤ ਹੋਏ। 

ਅਧਿਆਪਕਾਂ ਨੁੂੰ ਪੂਰੀ ਤਨਖਾਹ, ਭੱਤਿਆਂ ਦੀਆਂ ਨਵੀਆਂ ਦਰਾਂ ਨਾਲ ਦਿਆਂਗੇ ਅਤੇ ਅਜਿਹੀ ਵਿਵਸਥਾ ਬਣਾਵਾਂਗੇ ਕਿ ਹਰ ਮਹੀਨੇ ਪੂਰੀ ਤਨਖਾਹ ਸਮੇਂ ਤੇ ਮਿਲਦੀ ਰਹੇ। ਗੁਰਦੁਆਰਾ ਕਮੇਟੀ ਦੇ ਜਿਹਨਾਂ ਮੁਲਾਜਮਾਂ ਦੀ ਭਵਿੱਖ ਨਿਧੀ, ਸੇਵਾ ਨਿਵ੍ਰਿਤੀ ਭੁਗਤਾਨ ਜਾਂ ਗ੍ਰੈਚਯੁਟੀ ਰੋਕੀ ਗਈ ਹੈ, ਉਹ ਵੀ ਬਹਾਲ ਕਰਾਂਗੇ। ਸਿਹਤ ਸੇਵਾਵਾਂ ਕੋਵਿਡ ਦੀ ਮਹਾਮਾਰੀ ਨੇ ਅਸੀ ਸਾਰਿਆਂ ਨੁੰ ਇੱਕ ਵਾਰ ਫਿਰ ਦੱਸ ਦਿੱਤਾ ਹੈ ਕਿ ਸਾਨੂੰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਮਜ਼ਬੂਤ ਵਿਵਸਥਾ ਖੜ੍ਹੀ ਕਰਨ ਦੀ ਲੋੜ ਹੈ। ਅਜਿਹੀ ਸੂਰਤ ਵਿੱਚ ਜੈ ਬਾਲਾ ਸਾਹਿਬ ਹਸਪਤਾਲ ਹੁੰਦਾ ਤਾਂ ਦਿੱਲੀ ਦੀ ਸੰਗਤ ਦੀ ਬਹੁਤ ਮਦਦ ਹੁੰਦੀ। 

ਸ਼ਾਲਾ ਸਾਹਿਬ ਹਸਪਤਾਲ ਦਾ ਨਿਰਮਾਣ ਪੂਰਾ ਕਰਕੇ 550 ਬੈੱਡ ਨਾਲ ਮਲਟੀ ਸਪੈਸਿਅਲਿਟੀ ਹਸਪਤਾਲ ਦੀਆਂ ਵਿਸ਼ਵ-ਪੱਧਰੀ ਸੇਵਾਵਾਂ ਸ਼ੁਰੂ ਕਰਾਂਗੇ। ਇਸ ਸਮੇਂ ਵਿੱਚ ਚੰਗੀਆਂ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਹਨ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ, ਇਸ ਲਈ 10 ਹਜਾਰ ਗਰੀਬ ਸਿੱਖ ਪਰਿਵਾਰਾਂ ਦਾ ਸਿਹਤ ਬੀਮਾ ਕਰਾਵਾਂਗੇ। ਸਭਿਆਚਾਰਕ/ਧਾਰਮਿਕ ਮੁੱਦੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਜੀਵਨਕਾਲ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਆਇਆ ਹੈ। ਦੁੱਖ ਵਾਲੀ ਗੱਲ ਹੈ ਕਿ ਵਰਤਮਾਨ ਕਮੇਟੀ ਦੀ ਇਸ ਵਿਸ਼ੇ  ਤੇ ਕੋਈ ਯੋਜਨਾ ਅਤੇ ਤਿਆਰੀ ਨਹੀਂ ਹੈ ਪਰ ਅਸੀਂ ਇਸ ਸਾਲ ਨੂੰ ਵਿਸ਼ਵ ਪੱਧਰ ਤੇ ਯਾਦਗਾਰ ਬਣਾਵਾਂਗੇ।   

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵਾਂ ਪ੍ਰਕਾਸ਼ ਪੁਰਬ ਤੇ ਨਾ ਸਿਰਫ ਉਹਨਾਂ ਦੀ ਜੀਵਨੀ ਅਤੇ ਬਾਣੀ ਦਾ ਪ੍ਰਚਾਰ ਵਿਸ਼ਵ ਪੱਧਰ ਤੇ ਕਰਾਂਗੇ, ਸਗੋਂ ਭਾਰਤ ਵਿੱਚ ਧਰਮ ਦੀ ਰਾਖੀ ਲਈ ਆਪਣਾ ਜੀਵਨ ਦਾ ਬਲਿਦਾਨ ਕਰਨ ਵਾਲੀ ਗਾਥਾ ਘਰ ਘਰ ਪਹੁੰਚਾਵਾਂਗੇ। ਕਮੇਟੀ ਦੇ ਧਾਰਮਿਕ ਪ੍ਰੋਗਰਾਮਾਂ ਦਾ ਸਲਾਨਾ ਕੈਲੰਡਰ ਜਾਰੀ ਕਰਾਂਗੇ। ਸਾਲਾਂ ਤੋਂ ਰੁੱਕੇ ਹੋਏ ਅੰਮ੍ਰਿਤ-ਸੰਚਾਰ ਨੂੰ ਉਤਸ਼ਾਹਿਤ ਕਰਾਂਗੇ। ਧਰਮ-ਪ੍ਰਚਾਰ ਨਾਲ ਜੁੜੇ ਪ੍ਰੋਗਰਾਮਾਂ ਨੁੰ ਵੱਡੀ ਪੱਧਰ ਤੇ ਕਰਾਵਾਂਗੇ।