ਆਂਧਰਾ ਪ੍ਰਦੇਸ਼ 'ਚ ਵੱਡਾ ਹਾਦਸਾ, ਕੈਮੀਕਲ ਲੈਬ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

11 ਲੋਕ ਗੰਭੀਰ ਜ਼ਖਮੀ

Major accident in Andhra Pradesh

 

 ਭੋਪਾਲ: ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਦੇ ਅੱਕੀਰੈੱਡੀਗੁਡੇਮ 'ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਨਿਰਮਾਣ ਇਕਾਈ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਕੈਮੀਕਲ ਮੈਨੂਫੈਕਚਰਿੰਗ ਯੂਨਿਟ 'ਚ ਹੋਏ ਇਸ ਹਾਦਸੇ 'ਚ 11 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਵਿਜੇਵਾੜਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

 

ਅੱਗ ਨੇ ਕੈਮੀਕਲ ਫੈਕਟਰੀ ਦੀਆਂ ਦੋ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿੱਥੇ 17 ਕਰਮਚਾਰੀ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮਰਨ ਵਾਲੇ ਜ਼ਿਆਦਾਤਰ ਲੋਕ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਪੱਛਮੀ ਗੋਦਾਵਰੀ ਜ਼ਿਲੇ ਦੇ ਅੱਕੀਰੇਡੀਗੁਡੇਮ ਸਥਿਤ ਪੋਰਸ ਲੈਬਜ਼ ਪ੍ਰਾਈਵੇਟ ਲਿਮਟਿਡ 'ਚ ਰਾਤ ਦੀ ਸ਼ਿਫਟ 'ਚ ਕੰਮ ਕਰ ਰਹੇ ਸਨ।

ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ
ਪੱਛਮੀ ਗੋਦਾਵਰੀ ਜ਼ਿਲੇ ਦੇ ਐੱਸਪੀ ਰਾਹੁਲ ਦੇਵ ਸ਼ਰਮਾ ਨੇ ਕਿਹਾ, 'ਪੋਰਸ ਕੈਮੀਕਲ ਫੈਕਟਰੀ 'ਚ ਬੁੱਧਵਾਰ ਨੂੰ ਅੱਗ ਲੱਗ ਗਈ, ਜਿੱਥੇ ਪੋਲੀਮਰ ਬਣਦੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਗੈਸ ਪਾਈਪ ਲਾਈਨ ਵਿੱਚ ਲੀਕ ਜਾਂ ਟੁੱਟਣ ਕਾਰਨ ਵਾਪਰ ਸਕਦੀ ਹੈ। ਅੱਗ ਲੱਗਣ ਤੋਂ ਬਾਅਦ ਵੱਡੀਆਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ, ਜਿਸ 'ਤੇ ਕਾਬੂ ਪਾ ਲਿਆ ਗਿਆ ਹੈ। ਅਸੀਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ। 11 ਜ਼ਖਮੀਆਂ ਨੂੰ ਵਿਜੇਵਾੜਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।