ਕਰਨਾਟਕ ਚੋਣ : ਭਾਜਪਾ ਹਰ ਕੀਮਤ 'ਤੇ ਜੇਡੀਐਸ ਦਾ ਸਾਥ ਲੈਣ ਲਈ ਉਤਾਵਲੀ, ਕਾਂਗਰਸ ਨੇ ਖੋਲ੍ਹੇ ਦਰਵਾਜ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰਨਾਟਕ ਵਿਚ ਇਸ ਗੱਲ ਨੂੰ ਕਿਆਸ ਅਰਾਈਆਂ ਦਾ ਦੌਰ ਜਾਰੀ ਹੈ ਕਿ ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ?

befor karnataka election result jds leader kumarswami goes to singapore

ਬੰਗਲੁਰੂ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰਨਾਟਕ ਵਿਚ ਇਸ ਗੱਲ ਨੂੰ ਕਿਆਸ ਅਰਾਈਆਂ ਦਾ ਦੌਰ ਜਾਰੀ ਹੈ ਕਿ ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ? ਕਿਸੇ ਨੂੰ ਸਪੱਸ਼ਟ ਬਹੁਮਤ ਮਿਲੇਗਾ ਜਾਂ ਤ੍ਰਿਸ਼ੰਕੂ ਵਿਧਾਨ ਸਭਾ ਹੋਵੇਗੀ। ਅਜਿਹੇ ਵਿਚ ਜੇਡੀਐਸ ਦੀ ਭੂਮਿਕਾ ਕੀ ਹੋਵੇਗੀ? ਇਨ੍ਹਾਂ ਕਿਆਸਾਂ ਦੇ ਵਿਚਕਾਰ ਜਨਤਾ ਦਲ ਸੈਕੁਲਰ (ਜੇਡੀਐਸ) ਦੇ ਨੇਤਾ ਐਚ ਡੀ ਕੁਮਾਰ ਸਵਾਮੀ ਸਿੰਗਾਪੁਰ ਪਹੁੰਚ ਗਏ ਹਨ। 

ਕੁਮਾਰ ਸਵਾਮੀ ਦੇ ਕਰੀਬੀ ਸੂਤਰ ਕਹਿ ਰਹੇ ਹਨ ਕਿ ਡਾਕਟਰਾਂ ਦੀ ਸਲਾਹ 'ਤੇ ਉਹ ਸਿੰਗਾਪੁਰ ਗਏ ਹਨ ਤਾਕਿ ਉਨ੍ਹਾਂ ਕੋਲ ਆ ਰਹੇ ਲੋਕਾਂ ਨੂੰ ਮਿਲਣਾ ਨਾ ਪਵੇ। ਕੁਮਾਰ ਸਵਾਮੀ ਦੇ ਦਿਲ ਦਾ ਅਪਰੇਸ਼ਨ ਹੋ ਚੁੱਕਿਆ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਦੀ ਸਲਾਹ ਦਿਤੀ ਹੈ ਪਰ ਇਸ ਰਾਜਨੀਤਕੀ ਹਾਲਾਤ ਵਿਚ ਕੁਮਾਰਸਵਾਮੀ ਦਾ ਦੇਸ਼ ਤੋਂ ਬਾਹਰ ਜਾਣਾ ਕਈ ਤਰ੍ਹਾਂ ਦੇ ਕਿਆਸਾਂ ਨੂੰ ਜਨਮ ਦੇ ਰਿਹਾ ਹੈ। 

ਮੰਨਿਆ ਜਾ ਰਿਹਾ ਹੈ ਕਿ ਬਹੁਮਤ ਨਾਲੋਂ ਘੱਟ ਅੰਕੜਾ ਆਉਣ 'ਤੇ ਭਾਜਪਾ ਜੇਡੀਐਸ ਦਾ ਸਾਥ ਲੈਣ ਲਈ ਉਤਾਵਲੀ ਹੈ। ਚਾਹੇ ਉਸ ਨੂੰ ਕੁਮਾਰ ਸਵਾਮੀ ਨੂੰ ਮੁੱਖ ਮੰਤਰੀ ਅਹੁਦਾ ਹੀ ਕਿਉਂ ਨਾ ਦੇਣਾ ਪਵੇ। ਵੈਸੇ ਜੇਡੀਐਸ ਨੂੰ ਕਾਂਗਰਸ ਦੇ ਨਾਲ ਜਾਣ ਵਿਚ ਵੀ ਕੋਈ ਦਿੱਕਤ ਨਹੀਂ ਹੈ ਪਰ ਜੇਡੀਐਸ ਸਿਧਰਮਈਆ ਨੂੰ ਕਦੇ ਮੁੱਖ ਮੰਤਰੀ ਨਹੀਂ ਚਾਹੇਗੀ ਪਰ ਐਤਵਾਰ ਨੂੰ ਸਿਧਰਮਈਆ ਨੇ ਦਲਿਤ ਮੁੱਖ ਮੰਤਰੀ ਦੀ ਗੱਲ ਕਹਿ ਕੇ ਇਕ ਤਰ੍ਹਾਂ ਨਾਲ ਜੇਡੀਐਸ ਲਈ ਦਰਵਾਜ਼ਾ ਖੋਲ੍ਹ ਦਿਤਾ ਹੈ। 

ਵੈਸੇ ਕੁਮਾਰ ਸਵਾਮੀ ਦੇ ਪਿਤਾ ਐਚ ਡੀ ਦੇਵਗੌੜਾ ਭਾਜਪਾ ਦੇ ਨਾਲ ਨਾ ਜਾਣ ਦੀ ਗੱਲ ਕਹਿੰਦੇ ਰਹੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਭਾਸ਼ਣਾਂ ਵਿਚ ਦੇਵਗੌੜਾ ਦੀ ਤਾਰੀਫ਼ ਕਰ ਕੇ ਉਹ ਦਰਵਾਜ਼ਾ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਮਾਰ ਸਵਾਮੀ ਦੇ ਸਿੰਗਾਪੁਰ ਵਿਚ ਹੋਣ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।