ਸਿਮੀ ਸਿਖਲਾਈ ਕੈਂਪ ਮਾਮਲਾ : ਐਨਆਈਏ ਅਦਾਲਤ ਨੇ 18 ਨੂੰ ਦਿਤਾ ਦੋਸ਼ੀ ਕਰਾਰ, 17 ਨੂੰ ਕੀਤਾ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਮੀ ਸਿਖਲਾਈ ਕੈਂਪ ਮਾਮਲੇ 'ਚ ਇਕ ਵਿਸ਼ੇਸ਼ ਐਨਆਈਏ ਅਦਾਲਤ ਨੇ ਸੋਮਵਾਰ ਨੂੰ 18 ਲੋਕਾਂ ਨੂੰ ਦੋਸ਼ੀ ਐਲਾਨ ਕੀਤਾ। ਅਦਾਲਤ ਨੇ 17 ਹੋਰ ਨੂੰ ਇਸ ਮਾਮਲੇ ਤੋਂ ਬਰੀ ਕਰ ਦਿਤਾ...

SIMI training camp case

ਕੋਚੀ, 14 ਮਈ : ਸਿਮੀ ਸਿਖਲਾਈ ਕੈਂਪ ਮਾਮਲੇ 'ਚ ਇਕ ਵਿਸ਼ੇਸ਼ ਐਨਆਈਏ ਅਦਾਲਤ ਨੇ ਸੋਮਵਾਰ ਨੂੰ 18 ਲੋਕਾਂ ਨੂੰ ਦੋਸ਼ੀ ਐਲਾਨ ਕੀਤਾ। ਅਦਾਲਤ ਨੇ 17 ਹੋਰ ਨੂੰ ਇਸ ਮਾਮਲੇ ਤੋਂ ਬਰੀ ਕਰ ਦਿਤਾ ਹੈ। ਵਿਸ਼ੇਸ਼ ਜੱਜ ਕੌਸਰ ਇਦਾਪਗਥ ਨੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ, ਵਿਸਫੋਟਕ ਪਦਾਰਥ ਕਾਨੂੰਨ ਅਤੇ ਭਾਰਤੀ ਸਜ਼ਾ ਵਿਧਾਨ ਦੀ ਵੱਖਰੀ ਧਾਰਾਵਾਂ ਤਹਿਤ ਉਨ੍ਹਾਂ ਨੂੰ ਦੋਸ਼ੀ ਐਲਾਨਿਆ। ਅਦਾਲਤ ਸਜ਼ਾ ਦੀ ਮਿਆਦ ਦਾ ਐਲਾਨ ਕਲ ਕਰੇਗੀ।

ਅਦਾਲਤ ਵਿਚ ਅਜ ਸਿਰਫ਼ ਦੋ ਹੀ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਸੀ। ਬਾਕੀ ਹੋਰ ਮੁਲਜ਼ਮ ਜੋ ਅਹਿਮਦਾਬਾਦ, ਭੋਪਾਲ ਅਤੇ ਬੈਂਗਲੁਰੂ ਦੀ ਜੇਲ 'ਚ ਬੰਦ ਹਨ ਉਹ ਵੀਡੀਉ ਕਾਂਫ਼ਰੈਂਸਿੰਗ ਜ਼ਰੀਏ ਸੁਣਵਾਈ 'ਚ ਸ਼ਾਮਲ ਹੋਏ। ਮਾਮਲੇ ਦੀ ਜਾਂਚ ਕਰਨ ਵਾਲੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ)  ਨੇ ਮੁਲਜ਼ਮਾਂ 'ਤੇ ਆਤੰਕੀ ਗਤੀਵਿਧੀਆਂ 'ਚ ਸ਼ਾਮਲ ਹੋਣ, ਆਤੰਕੀ ਸਮੂਹਾਂ ਨਾਲ ਮਿਲੀਭਗਤ ਕਰਨ, ਅਪਰਾਧਿਕ ਸਾਜ਼ਸ਼ ਕਰਨ ਸਮੇਤ ਹੋਰ ਇਲਜ਼ਾਮ ਲਗਾਏ ਸਨ। ਸ਼ਿਕਾਇਤ ਕੀਤੀ ਗਈ ਸੀ ਕਿ ਦਸੰਬਰ 2007 'ਚ ਰਾਜ ਦੇ ਵਾਗਾਮੋਨ ਦੇ ਥੰਗਾਲਪਾਰਾ ਵਿਚ ਸਟੁਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਨੇ ਕਥਿਤ ਤੌਰ 'ਤੇ ਇਕ ਗੁਪਤ ਸਿਖਲਾਈ ਕੈਂਪ ਲਗਾਇਆ। ਇਸ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ।

ਸ਼ਿਕਾਇਤ 'ਚ ਕਿਹਾ ਗਿਆ ਕਿ ਨਵੰਬਰ 2007 ਵਿਚ ਪਤਬੰਧੀਸ਼ੁਦਾ ਸਿਮੀ ਦੇ ਦਫ਼ਤਰੀ ਅਹੁਦੇਦਾਰ ਅਤੇ ਕਰਮਚਾਰੀਆਂ ਨੇ ਅਪਣੇ ਸਰਗਰਮ ਕਰਮਚਾਰੀਆਂ ਲਈ ਸਿਖਲਾਈ ਕੈਂਪ ਲਗਾਉਣ ਲਈ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਚੋਰਲ ਵਿਚ ਅਪਰਾਧਿਕ ਸਾਜ਼ਸ਼ ਕੀਤੀ। ਐਨਆਈਏ ਨੇ ਆਰੋਪ ਲਗਾਇਆ ਕਿ ਸਿਮੀ ਨੇ 10 ਦਸੰਬਰ 2007 ਤੋਂ 12 ਦਸੰਬਰ 2007 'ਚ ਕਰਨਾਟਕ, ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਕੈੰਪ ਲਗਾਏ। ਉਸ ਨੇ ਕੋੱਟਾਇਮ ਦੇ ਮੁੰਡਕਾਇਆਮ ਪੁਲਿਸ ਥਾਣੇ ਖੇਤਰ 'ਚ ਵਾਗਾਮੋਨ ਦੇ ਥੰਗਾਲਪਾਰਾ 'ਚ ਵੀ ਗੁਪਤ ਸਿਖਲਾਈ ਕੈਂਪ ਆਯੋਜਤ ਕੀਤਾ ਸੀ।