ਇਕ ਤਿਹਾਈ ਦਿਹਾੜੀ ਤੇ ਕੰਮ ਕਰਨ ਨੂੰ ਮਜਬੂਰ ਪੰਜਾਬ ਦੇ ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਵਿਚ ਵੀ ਨੌਕਰੀਆਂ ਨੂੰ ਸੰਕਟ ਵਿਚ ਦੇਖਿਆ ਜਾ ਰਿਹਾ ਹੈ।

In Punjab’s Labour Hubs, Workers Plead For Jobs At One-Third Wages

ਭਾਰਤ ਵਿਚ ਬਹੁਤ ਸਾਰੇ ਮੁੱਦੇ ਹਨ। ਇਹਨਾਂ ਵਿਚੋਂ ਇਕ ਮੁੱਦਾ ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਬੇਰੁਜ਼ਗਾਰੀ। ਬਠਿੰਡਾ ਦੇ ਗੋਲ ਡਿੱਗੀ ਵਿਚ ਬਲਕਾਰਾ ਨਾਮ ਦਾ ਵਿਅਕਤੀ ਰਹਿੰਦਾ ਹੈ। ਉਸ ਦੀ ਉਮਰ 32 ਸਾਲ ਹੈ। ਉਹ ਫਿਕੇ ਨੀਲੇ ਰੰਗ ਦਾ ਸਵੈਟਰ ਅਤੇ ਜੀਨ ਪਾ ਕੇ ਪੰਜ ਸਾਲ ਦੀ ਉਮਰ ਵਿਚ ਸਕੂਲ ਵਿਚ ਪੜ੍ਹਾਈ ਕਰਨ ਆਇਆ ਸੀ। ਉਸ ਦੇ ਘਰ ਵਿਚ ਗਰੀਬੀ ਹੋਣ ਕਰਕੇ ਉਸ ਨੂੰ ਦੂਜੀ ਕਲਾਸ ਵਿਚ ਹੀ ਪੜ੍ਹਾਈ ਛੱਡਣੀ ਪਈ।

ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਵਧ ਤੋਂ ਵਧ ਪੜ੍ਹਾਈ ਕਰਨ। ਉਸ ਦਾ ਸੁਪਨਾ ਹੈ ਕਿ ਉਸ ਦਾ ਸੁਪਨਾ ਉਸ ਦੇ ਬੱਚੇ ਪੂਰਾ ਕਰਨ। ਅਮਰਗੜ੍ਹ ਪਿੰਡ ਵਿਚ ਉਹਨਾਂ ਦਾ ਛੋਟਾ ਜਿਹਾ ਘਰ ਹੈ ਜਿੱਥੇ ਉਹ ਅਪਣੀ ਪਤਨੀ, ਬੱਚੇ ਅਤੇ ਮਾਤਾ ਪਿਤਾ ਨਾਲ ਰਹਿੰਦਾ ਹੈ। ਇਹ ਪਿੰਡ ਗੋਲ ਡਿੱਗੀ ਤੋਂ ਲਗਭਗ 14 ਕਿਲੋਮੀਟਰ ਦੂਰ ਹੈ। ਇੱਥੇ ਤਕ ਪਹੁੰਚਣ ਲਈ ਉਸ ਦਾ 30 ਰੁਪਏ ਕਿਰਾਇਆ ਲਗਦਾ ਹੈ। 2016 ਦੇ ਅੰਤ ਤੋਂ ਬਾਅਦ ਉਹ ਨਿਰਾਸ਼ ਹੋ ਕੇ ਘਰ ਵਾਪਸ ਆ ਗਿਆ।

ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਮਹੀਨੇ ਵਿਚ ਸਿਰਫ 10 ਦਿਨ ਕੰਮ ਮਿਲ ਸਕਦਾ ਹੈ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੈਂਗਲੁਰੂ ਦੀ ਸੰਗਠਿਤ ਕਮੇਟੀ ਸਟੇਟ ਆਫ਼ ਵਰਕਿੰਗ ਇੰਡੀਆ ਦੀ ਰਿਪੋਰਟ ਅਨੁਸਾਰ 50 ਲੱਖ ਵਿਅਕਤੀ ਬੇਰੁਜ਼ਗਾਰ ਪਾਏ ਗਏ ਹਨ। ਇਹ ਤਾਂ ਸਿਰਫ ਮਰਦਾਂ ਦੀ ਸੂਚੀ ਸੀ ਪਰ ਜੇਕਰ ਇਸ ਵਿਚ ਔਰਤਾਂ ਦੀ ਗਿਣਤੀ ਵੀ ਸ਼ਾਮਲ ਕੀਤੀ ਜਾਂਦੀ ਤਾਂ ਇਸ ਦੀ ਦਰ ਉੱਚੇ ਪੱਧਰ ਤੇ ਪਹੁੰਚ ਜਾਣੀ ਸੀ। ਇਸ ਰਿਪੋਰਟ ਨੂੰ 16 ਅਪ੍ਰੈਲ 2019 ਨੂੰ ਜਾਰੀ ਕੀਤਾ ਗਿਆ ਸੀ।

ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਵਿਚ ਵੀ ਨੌਕਰੀਆਂ ਨੂੰ ਸੰਕਟ ਵਿਚ ਦੇਖਿਆ ਜਾ ਰਿਹਾ ਹੈ। ਨਵੰਬਰ 2016 ਵਿਚ ਪੰਜਾਬ ਵਿਚ ਬੇਰੁਜ਼ਗਾਰੀ ਦੀ ਦਰ 4.9 ਫ਼ੀਸਦੀ ਸੀ ਜੋ ਕਿ ਸੈਂਟਰ ਫਾਰ ਮਾਨਟਰਿੰਗ ਇੰਡੀਅਨ ਇਕੋਨੋਮੀ ਇਕ ਕੰਸਲਟੇਂਸੀ ਅਨੁਸਾਰ ਦਸੰਬਰ 2016 ਵਿਚ ਵਧ ਕੇ 6.1 ਫ਼ੀਸਦੀ ਹੋ ਗਈ। ਜਦਕਿ 2017 ਵਿਚ ਬੇਰੁਜ਼ਗਾਰੀ ਦੀ ਦਰ 8.9 ਫ਼ੀਸਦੀ ਤਕ ਪਹੁੰਚ ਗਈ ਅਤੇ ਨਵੰਬਰ 2017 ਵਿਚ ਵਧ ਕੇ 9.2 ਫ਼ੀਸਦੀ ਹੋ ਗਈ।

ਅਕਤੂਬਰ 2018 ਵਿਚ ਅੰਕੜਾ 11.7 ਫ਼ੀਸਦੀ 'ਤੇ ਪਹੁੰਚ ਗਿਆ ਅਤੇ ਫਰਵਰੀ 2019 ਤਕ 12.4 ਫ਼ੀਸਦੀ ਦਰਜ ਕੀਤਾ ਗਿਆ। ਗੋਲ ਡਿਗੀ ਵਿਚ ਕੰਮ ਬਹੁਤ ਹੁੰਦਾ ਸੀ ਪਰ ਬਾਅਦ ਵਿਚ ਬਿਲਕੁਲ ਹੀ ਘਟ ਗਿਆ। ਬਲਕਾਰਾ ਜੋ ਕਿ ਮਜ਼ਦੂਰੀ ਦਾ 15000 ਰੁਪਏ ਲੈਂਦਾ ਸੀ ਹੁਣ ਉਸ ਨੂੰ ਬੜੀ ਮੁਸ਼ਕਿਲ ਨਾਲ 9000 ਮਿਲਦਾ ਹੈ। ਰੋਜ਼ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਦੀ 450 ਤੋਂ 550 ਰੁਪਏ ਮਜ਼ਦੂਰੀ ਹੁੰਦੀ ਸੀ ਪਰ ਉਹਨਾਂ ਨੂੰ 300 ਰੁਪਏ ਹੀ ਮਿਲਦੀ ਸੀ।

ਹੁਣ ਤਾਂ 200 ਰੁਪਏ ਹੀ ਮਿਲਦੀ ਹੈ। ਬਲਕਾਰੇ ਨੇ ਦਸਿਆ ਕਿ ਉਸ ਨੇ ਇਕ ਮਹੀਨੇ ਵਿਚ ਸਿਰਫ 4 ਦਿਨ ਵੀ ਕੰਮ ਕੀਤਾ ਸੀ। ਅੱਜ ਕਲ੍ਹ ਕੰਮ ਘਟ ਤੇ ਬੇਰੁਜ਼ਗਾਰ ਜ਼ਿਆਦਾ ਹੋ ਗਏ ਹਨ। 100-150 ਕੰਮ ਕਰਨ ਵਾਲੇ ਰੋਜ਼ ਸੜਕਾਂ 'ਤੇ ਆ ਕੇ ਖੜ੍ਹ ਜਾਂਦੇ ਹਨ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੰਮ ਮਿਲ ਸਕੇ। ਇਹਨਾਂ ਵਿਚੋਂ ਕੋਈ ਸਫ਼ਾਈ ਕਰਨ ਵਾਲਾ, ਮਿਸਤਰੀ ਅਤੇ ਹੋਰ ਛੋਟੇ ਛੋਟੇ ਕੰਮ ਕਰਨ ਵਾਲੇ ਲੋਕ ਸ਼ਾਮਲ ਹੁੰਦੇ ਹਨ। ਠੇਕੇਦਾਰ ਟਰੱਕਾਂ ਵਿਚ ਕੰਮ ਕਰਨ ਲਈ ਪਹੁੰਚਦੇ ਹਨ ਅਤੇ ਕੰਮ ਦੀ ਤਲਾਸ਼ ਕਰਦੇ ਹਨ।

ਇਕ ਸਮਾਂ ਸੀ ਜਦੋਂ ਕੰਮ ਬਹੁਤ ਹੁੰਦੇ ਸਨ। ਪਰ ਅੱਜ ਕੰਮ ਘਟ ਗਏ ਹਨ ਤੇ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ। ਸੱਤਾ ਵਿਚ ਆਉਣ ਤੋਂ ਬਾਅਦ ਨਵੀਂ ਸਰਕਾਰ ਕਾਂਗਰਸ ਨੇ ਅਪਣਾ ਮੁੱਖ ਡਬਲ ਮਿਸ਼ਨ ਸ਼ੁਰੂ ਕੀਤਾ। ਉਹਨਾਂ ਨੇ ਹਰ ਪਰਵਾਰ ਨੂੰ ਘਰ ਅਤੇ ਹਰ ਪਰਵਾਰ ਨੂੰ ਨੌਕਰੀ ਦੇਣ ਦੀ ਸ਼ੁਰੂਆਤ ਕੀਤੀ। 550000 ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਸਤੰਬਰ 2017 ਤੋਂ 28 ਫਰਵਰੀ 2019 ਵਿਚ 37542 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਨੋਟਬੰਦੀ ਨੇ ਭਾਰਤ ਦੇ ਲੋਕਾਂ 'ਤੇ ਬਹੁਤ ਪ੍ਰਭਾਵ ਪਾਇਆ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ। ਮਜ਼ਦੂਰਾਂ ਨੇ ਮਜ਼ਦੂਰੀ ਛੱਡ ਕੇ ਖੇਤੀਬਾੜੀ 'ਤੇ ਹੋਰ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਸ ਪ੍ਰਕਾਰ ਨੋਟਬੰਦੀ ਤੋਂ ਬਾਅਦ ਜੀਐਸਟੀ ਵੀ ਲਗਾਈ ਗਈ। ਇਹ ਇਕ ਟੈਕਸ ਸੀ ਜੋ ਕਿ ਹਰ ਵਸਤੂ ਲਗਾਇਆ ਗਿਆ ਹੈ। ਇਸ ਨਾਲ ਭਾਰਤ ਦੇ ਲੋਕਾਂ ਨੂੰ ਦੁਗਣੇ ਪੈਸੇ ਖਰਚ ਕਰਨੇ ਪੈਂਦੇ ਹਨ। ਇਸ ਦੇ ਲਾਗੂ ਹੋਣ ਨਾਲ ਵਸਤੂਆਂ ਦੀ ਕੀਮਤ ਵੀ ਵਧ ਗਈ ਹੈ।

ਜੋ ਹੁਨਰਮੰਦ ਕਾਮੇ ਹਨ ਉਹਨਾਂ ਦੀ ਮਜ਼ਦੂਰੀ ਜ਼ਿਆਦਾ ਹੁੰਦੀ ਹੈ ਪਰ ਟੈਕਸ ਲਾਗੂ ਹੋਣ ਨਾਲ ਉਹਨਾਂ ਦੀ ਆਮ ਜ਼ਿੰਦਗੀ ਵਿਚ ਬਹੁਤ ਮੁਸ਼ਕਿਲਾਂ ਆਈਆਂ। ਇਸ ਤੋਂ ਇਲਾਵਾ ਜੋ ਅਕੁਸ਼ਲ ਕਾਮੇ ਹੁੰਦੇ ਹਨ ਉਹਨਾਂ ਦੀ ਵੇਤਨ ਬਹੁਤ ਹੀ ਘਟ ਹੈ। ਜੀਐਸਟੀ ਆਉਣ ਨਾਲ ਜੋ ਵੀ ਛੋਟੇ ਮੋਟੇ ਕੰਮ ਬਚੇ ਸਨ ਉਹਨਾਂ ਨੂੰ ਸੱਟ ਵੱਜੀ 'ਤੇ ਉਹ ਵੀ ਖ਼ਤਮ ਹੋ ਗਏ।