ਮਨੁੱਖਤਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੀ ਸਿੱਖ ਜਵਾਨ ਅਤੇ ਕਸ਼ਮੀਰੀ ਬੱਚੇ ਦੀ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓ ਵਿਚ ਸਿੱਖ ਸੀਆਰਪੀਐਫ ਜਵਾਨ ਵੱਲੋਂ ਇਕ ਕਸ਼ਮੀਰੀ ਬੱਚੇ ਨੂੰ ਖਾਣਾ ਖਵਾਇਆ ਜਾ ਰਿਹਾ ਹੈ।

Crpf jawan and kashmiri child

ਸ੍ਰੀਨਗਰ: ਪੁਲਵਾਮਾ ਹਮਲੇ ਮਗਰੋਂ ਦੇਸ਼ ਭਰ ਵਿਚ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਦੀ ਮਦਦ ਸਿੱਖਾਂ ਵਲੋਂ ਕੀਤੀ ਗਈ ਪਰ ਸਿੱਖਾਂ ਵਲੋਂ ਕਸ਼ਮੀਰੀਆਂ ਦੀ ਮਦਦ ਕਰਨ ਦਾ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਿੱਖ ਸੀਆਰਪੀਐਫ ਜਵਾਨ ਵੱਲੋਂ ਇਕ ਕਸ਼ਮੀਰੀ ਬੱਚੇ ਨੂੰ ਖਾਣਾ ਖਵਾਇਆ ਜਾ ਰਿਹਾ ਹੈ।

 


 

ਸਿੱਖ ਸੁਰੱਖਿਆ ਕਰਮਚਾਰੀ ਦੀ ਇਸ ਮਾਨਵਤਾ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ਲਾਘਾ ਮਿਲ ਰਹੀ ਹੈ। ਸ੍ਰੀਨਗਰ ਸੈਕਟਰ ਦੇ ਟਵਿਟਰ ਹੈਂਡਲ ਨੇ ਇਸ ਮਾਨਵਤਾ ਦੀ ਪਹਿਲ ਵਾਲੇ ਵੀਡੀਓ ਨੂੰ ਟਵੀਟ ਕੀਤਾ ਹੈ। ਜਿਸ ਵਿਚ ਸੀਆਰਪੀਐਫ ਦਾ ਸਿੱਖ ਜਵਾਨ ਇਕ ਕਸ਼ਮੀਰੀ ਬੱਚੇ ਨੂੰ ਅਪਣੇ ਹੱਥੀਂ ਖਾਣਾ ਖੁਆ ਰਿਹਾ ਹੈ।ਸੀਆਰਪੀਐਫ ਦੇ ਸ੍ਰੀਨਗਰ ਸੈਕਟਰ ਨੇ ਟਵੀਟ ਕਰਕੇ ਕਿਹਾ ਕਿ ਮਾਨਵਤਾ ਸਾਰੇ ਧਰਮਾਂ ਦੀ ਜਨਨੀ ਹੈ।

ਡਿਊਟੀ ‘ਤੇ ਤੈਨਾਤ ਇਕਬਾਲ ਸਿੰਘ ਨੇ ਨਵਾਕਦਲ ਇਲਾਕੇ ਵਿਚ ਇਕ ਲਕਵੇ ਤੋਂ ਪੀੜਤ ਬੱਚੇ ਨੂੰ ਖਾਣਾ ਖਵਾਇਆ। ਅੰਤ ਵਿਚ ਉਸ ਨੇ ਪੁੱਛਿਆ ਕੀ ਤੁਹਾਨੂੰ ਪਾਣੀ ਦੀ ਜ਼ਰੂਰਤ ਹੈ? ਬਹਾਦਰੀ ਅਤੇ ਦਇਆ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਸ ਵੀਡੀਓ ਨੂੰ ਸੀਆਰਪੀਐਫ ਦੇ ਟਵੀਟਰ ਹੈਂਡਲ ਨੇ ਟਵੀਟ ਕਰਦੇ ਹੋਏ ਗੋਪਾਲਦਾਸ ਨੀਰਜ ਦੀਆਂ ਲਾਈਨਾਂ ਪੋਸਟ ਕੀਤੀਆਂ ਅਤੇ ਲਿਖਿਆ ਕਿ ਹੁਣ ਤਾਂ ਹੋਈ ਅਜਿਹਾ ਮਜ਼ਹਬ ਵੀ ਚਲਾਇਆ ਜਾਵੇ, ਜਿਸ ਵਿਚ ਇਨਸਾਨ ਨੂੰ ਇਨਸਾਨ ਬਣਾਇਆ ਜਾਵੇ। ਸਿੱਖ ਨੌਜਵਾਨ ਅਤੇ ਕਸ਼ਮੀਰੀ ਬੱਚੇ ਦੀ ਇਹ ਵੀਡੀਓ ਮਨੁੱਖਤਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੀ ਹੈ।