ਹੁਣ ਕੇਰਲ 'ਚ ਵੀ ਖੁੱਲਣਗੀਆਂ ਸ਼ਰਾਬ ਦੀਆਂ ਦੁਕਾਨਾਂ, MRP 'ਤੇ ਮਿਲੇਗੀ ਸ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲਗਾਇਆ ਗਿਆ ਹੈ ਪਰ ਹੁਣ ਲੌਕਡਾਊਨ ਦੇ ਤੀਜ਼ੇ ਪੜਾਅ ਵਿਚ ਸਰਕਾਰ ਵੱਲ਼ੋਂ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ।

Lockdown

ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲਗਾਇਆ ਗਿਆ ਹੈ ਪਰ ਹੁਣ ਲੌਕਡਾਊਨ ਦੇ ਤੀਜ਼ੇ ਪੜਾਅ ਵਿਚ ਸਰਕਾਰ ਵੱਲ਼ੋਂ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਹੁਣ ਕੇਰਲ ਸਰਕਾਰ ਦੇ ਵੱਲੋਂ ਵੀ ਲੌਕਡਾਊਨ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਮਿਲੀ ਮਨਜ਼ੂਰੀ ਦੇ ਬਾਵਜੂਦ ਵੀ ਕੇਰਲ ਵਿਚ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਿਆ ਨਹੀਂ ਗਿਆ ਸੀ। ਹਾਲਾਂਕਿ ਇਨ੍ਹਾਂ ਦੁਕਾਨਾਂ ਨੂੰ ਕਦੋਂ ਖੋਲਿਆ ਜਾਵੇਗਾ ਇਸ ਬਾਰੇ ਹਾਲੇ ਸਰਕਾਰ ਨੇ ਤਰੀਕ ਨਹੀਂ ਦੱਸੀ। ਰਾਜ ਵਿਚ ਕੁੱਲ 301 ਸ਼ਰਾਬ ਦੀਆਂ ਵੱਡੀਆਂ ਦੁਕਾਨਾਂ ਹਨ।

ਜਿਨ੍ਹਾਂ ਨੂੰ ਇਕੋ ਵਾਰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਹੁਣ ਸਰਕਾਰ ਦੇ ਵੱਲੋਂ ਕੁਝ ਨਿਯਮ ਬਣਾਏ ਜਾਣਗੇ, ਤਾਂ ਕਿ ਦੁਕਾਨਾਂ ਤੇ ਲੋਕਾਂ ਦੀ ਭੀੜ ਇਕੱਠੀ ਨਾ ਹੋ ਸਕੇ। ਸਾਰੀਆਂ ਅੱਟਡੇਟ ਦੇ ਲਈ ਇਕ ਵੈੱਬ ਪੋਰਟੇਲ ਤਿਆਰ ਕੀਤਾ ਗਿਆ ਹੈ। ਜਿਸ ਦੇ ਜ਼ਰੀਏ ਲੋਕ ਬੁਕਿੰਗ ਕਰਵਾ ਕੇ ਆਪਣੀ ਡਲਿਵਰੀ ਮਗਵਾ ਸਕਣਗੇ। ਉਧਰ ਬਾਰ ਹੋਟਲ ਨੂੰ MRP ਤੇ ਹੀ ਸ਼ਰਾਬ ਨੂੰ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਦੱਸਣ ਯੋਗ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਲੌਕਡਾਊਨ ਦੇ ਤੀਜੇ ਪੜਾਅ ਦੇ ਸ਼ੁਰੂ ਵਿਚ ਹੀ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਦਿੱਲੀ, ਉਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿਚ ਦੁਕਾਨਾਂ ਖੁਲੀਆਂ ਸਨ। ਪਰ ਇਸ ਕਾਰਨ ਭੀੜ ਵੱਧਣ ਲੱਗੀ ਅਤੇ ਕਿਸੇ ਤਰ੍ਹਾਂ ਦਾ ਸੋਸ਼ਲ ਡਿਸਟੈਸਿੰਗ ਦਾ ਪਾਲਣ ਵੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਹੁਣ ਕਈ ਰਾਜਾਂ ਦੇ ਵੱਲੋਂ ਸ਼ਰਾਬ ਦੀ ਹੋਣ ਡਲਿਵਰੀ ਦੇਣ ਬਾਰੇ ਕਿਹਾ ਜਾ ਰਿਹਾ ਹੈ ਅਤੇ ਕਈ ਰਾਜਾਂ ਵੱਲੋਂ ਤਾਂ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

ਦੱਸ ਦੱਈਏ ਕਿ ਕੇਰਲ ਉਨ੍ਹਾਂ ਰਾਜਾਂ ਵਿਚ ਸ਼ੁਮਾਰ ਹੈ ਜਿੱਥੇ ਦੇਸ਼ ਚ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਮਾਮਲੇ ਆਏ ਸਨ, ਪਰ ਇੱਥੇ ਕਰੋਨਾ ਵਾਇਰਸ ਦੇ ਨਵੇਂ ਕੇਸ ਕਾਫੀ ਘੱਟ ਗਿਣਤੀ ਵਿਚ ਸਾਹਮਣੇ ਆਏ। ਇਸ ਲਈ ਕੇਰਲ ਵਿਚ ਹੁਣ ਤੱਕ 534 ਕਰੋਨਾ ਵਾਇਰਸ ਦੇ ਕੇਸ ਹਨ। ਜਿਨ੍ਹਾਂ ਵਿਚੋਂ 490 ਲੋਕ ਠੀਕ ਹੋ ਚੁੱਕੇ ਹਨ। ਅਤੇ ਉੱਥੇ ਹੀ ਸੂਬੇ ਵਿਚ ਕਰੋਨਾ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।