ਵਿਤ ਮੰਤਰੀ ਨੇ ਦੱਸਿਆ, 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਦਾ ਮਹੱਤਵ, ਜਾਣੋਂ ਕੁਝ ਜਰੂਰੀ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਵਿਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਬੁੱਧਵਾਰ ਨੂੰ ਆਰਥਿਕ ਪੈਕੇਜ਼ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

Photo

ਨਵੀਂ ਦਿੱਲੀ : ਦੇਸ਼ ਵਿਚ ਵਿਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਬੁੱਧਵਾਰ ਨੂੰ ਆਰਥਿਕ ਪੈਕੇਜ਼ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜਿਸ ਵਿਚ ਉਨ੍ਹਾਂ ਵੱਲੋਂ ਮਜ਼ਦੂਰ, ਕਿਸਾਨ ਅਤੇ ਰੇਹੜੀ ਵਾਲੇ ਗਰੀਬ ਲੋਕਾਂ ਲਈ 9 ਵੱਡੇ ਐਲਾਨ ਕੀਤੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦੱਸਿਆ ਕਿ ਦੇਸ਼ ਵਿਚ ‘ਵਨ ਨੇਸ਼ਨ ਅਤੇ ਵਨ ਕਾਰਡ’ ਦੀ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।

ਦੱਸ ਦੱਈਏ ਕਿ ਨਿਰਮਲਾ ਸੀਤਾ ਰਮਨ ਨੇ ਦੱਸਿਆ ਕਿ 23 ਰਾਜਾਂ ਵਿਚ 67 ਕਰੋੜ ਲਾਭਕਾਰੀਆਂ ਨੂੰ ਅਗਸਤ 2020 ਤੱਕ ਇਸ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਮਾਰਚ 2021 ਤੱਕ ਇਸ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਜਾਵੇਗਾ, ਪਰ ਪਹਿਲਾਂ ਇਸ ਨੂੰ 1 ਜੂਨ 2020 ਤੋਂ ਹੀ ਦੇਸ਼ ਵਿਚ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਸੀ। ਦਰਅਸਲ ਇਹ ਯੋਜਨਾ ਇਕ ਮੋਬਾਇਲ ਨੰਬਰ ਪ੍ਰੋਟੇਂਬਿਲਟੀ (MNP) ਦੇ ਵਾਂਗ ਹੈ। ਇਸ ਤਰ੍ਹਾਂ ਤੁਹਾਡਾ ਰਾਸ਼ਨ ਕਾਰਡ ਪੋਰਟੇਬਿਲਟੀ ਵਿਚ ਤੁਹਾਡਾ ਨਹੀਂ ਬਦਲੇਗਾ, ਮਤਲਬ ਕਿ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਕੇ ਵੀ ਤੁਸੀ ਇਸ ਰਾਸ਼ਨ ਕਾਰਡ ਦੀ ਵਰਤੋਂ ਕਰ ਸਕਦੇ ਹੋ।

ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ। ਮੰਨ ਲਉ ਕੇ ਰਾਮ ਝਾਰਖੰਡ ਵਿਚ ਰਹਿੰਦਾ ਹੈ ਅਤੇ ਉਸ ਦਾ ਰਾਸ਼ਨ ਵੀ ਝਾਰਖੰਡ ਦਾ ਹੀ ਬਣਿਆ ਹੋਇਆ ਹੈ। ਹੁਣ ਕਾਰਡ ਦੇ ਜ਼ਰੀਏ ਉਹ ਬਿਹਾਰ ਜਾਂ ਦਿੱਲੀ ਵਿਚ ਵੀ ਉਚਿਤ ਮੁੱਲ ਤੇ ਰਾਸ਼ਨ ਖ੍ਰੀਦ ਸਕੇਗਾ। ਉੱਥੇ ਹੀ ਸਰਕਾਰ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਇਸ ਨਾਲ ਭਿਸ਼ਟਾਚਾਰ ਅਤੇ ਫਰਜੀ ਰਾਸ਼ਨ ਕਾਰਡਾਂ ਵਿਚ ਕਮੀਂ ਆਵੇਗੀ।

ਮਤਲਬ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਸੀਮਾਂ ਅਤੇ ਨਿਯਮਾਂ ਦਾ ਬੰਧਨ ਨਹੀਂ ਹੋਵੇਗਾ। ਤਾਂ ਹੁਣ ਉਚਿਤ ਵਿਅਕਤੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਉਚਿਤ ਮੁੱਲ ਤੇ ਰਾਸ਼ਨ ਖ੍ਰੀਦ ਸਕੇਗਾ। ਇਸ ਵਿਚ ਇਕ ਖਾਸ ਗੱਲ ਇਹ ਵੀ ਹੈ ਕਿ ਇਸ ਲਈ ਕਿਸੇ ਨਵੇਂ ਰਾਸ਼ਨ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ, ਬਲਕਿ ਪੁਰਾਣੇ ਰਾਸ਼ਨ ਕਾਰਡ ਹੀ ਇਸ ਲਈ ਵਰਤੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।