ਪੈਦਲ ਚੱਲ ਕੇ ਥੱਕ ਗਿਆ ਬੱਚਾ ਤਾਂ ਟਰਾਲੀ ਬੈਗ 'ਤੇ ਬਿਠਾ ਘਰ ਨੂੰ ਤੁਰੀ ਮਜ਼ਬੂਰ ਮਾਂ, Video Viral

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤੁਰਨ ਤੋਂ ਬਾਅਦ ਬੱਚਾ ਕਿੰਨਾ ਥੱਕਿਆ ਹੋਇਆ ਹੈ।

File Photo

ਨਵੀਂ ਦਿੱਲੀ - ਦੇਸ਼ ਭਰ ਵਿਚ ਕੋਰੋਨਾ ਦੀ ਵੱਧ ਰਹੀ ਤਬਾਹੀ ਦੌਰਾਨ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਰਾਜਾਂ ਨੂੰ ਪੈਦਲ ਜਾਣ ਦਾ ਦੌਰ ਜਾਰੀ ਹੈ। ਇਹਨਾਂ ਮਾਮਲਿਆਂ ਨਾਲ ਜੁੜੀਆਂ ਵੀਡੀਓਜ਼ ਤੇ ਤਸਵੀਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਇਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਕ ਮਜ਼ਦੂਰ ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਘਰ ਲੈ ਜਾ ਰਹੀ ਹੈ।

ਬੱਚਾ ਪੈਦਲ ਤੁਰਦਿਆਂ ਐਨਾ ਥੱਕ ਗਿਆ ਕਿ ਉਸ ਦੀ ਮਾਂ ਨੇ ਉਸ ਨੂੰ ਟਰਾਲੀ ਬੈਗ 'ਤੇ ਲਿਟਾ ਦਿੱਤਾ ਅਤੇ ਬੱਚਾ ਟਰਾਲੀ ਬੈਗ 'ਤੇ ਹੀ ਸੌਂ ਗਿਆ। ਤਸਵੀਰ ਅਤੇ ਵੀਡੀਓ ਦੋਵੇਂ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਣਗੀਆਂ ਕਿ ਇਸ ਬੱਚੇ ਦਾ ਕੀ ਕਸੂਰ ਹੈ? ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਇਕ ਤਸਵੀਰ ਵਿਚ ਸਿਰਲੇਖ ਦਿੱਤਾ, “ਪਰਵਾਸੀ ਮਜ਼ਦੂਰ ਪੰਜਾਬ ਤੋਂ ਬਾਇਆ ਆਗਰਾ ਪਾਸ ਹੁੰਦੇ ਹੋਏ ਝਾਂਸੀ ਜਾ ਰਹੇ ਹਨ।”

ਇਸ ਫੋਟੋ ਵਿੱਚ ਇੱਕ ਬੱਚਾ ਪੈਦਲ ਯਾਤਰਾ ਕਰਕੇ ਇੰਨਾ ਥੱਕਿਆ ਹੋਇਆ ਹੈ ਕਿ ਉਹ ਇੱਕ ਟਰਾਲੀ ਬੈਗ ਤੇ ਸੌ ਗਿਆ। ਉਸਦੀ ਮਾਂ ਟਰਾਲੀ ਬੈਗ ਖਿੱਚ ਰਹੀ ਹੈ, ਤਾਂ ਜੋ ਉਸ ਦਾ ਬੱਚਾ ਹੋਰ ਨਾ ਥੱਕ ਜਾਵੇ ਅਤੇ ਉਸ ਦਾ ਸਫ਼ਰ ਨਾ ਰੁਕ ਜਾਵੇ।

ਇਸ ਵੀਡੀਓ ਵਿਚ, ਮਜ਼ਦੂਰ ਮਾਂ ਆਪਣੇ ਥੱਕੇ ਹੋਏ ਮਾਸੂਮ ਬੱਚੇ ਨੂੰ ਟਰਾਲੀ ਬੈਗ ਉੱਤੇ ਪਾ ਕੇ ਲਿਜਾ ਰਹੀ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਤੁਰਨ ਤੋਂ ਬਾਅਦ ਬੱਚਾ ਕਿੰਨਾ ਥੱਕਿਆ ਹੋਇਆ ਹੈ।

ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੈਦਲ ਨਹੀਂ ਜਾਣਾ ਚਾਹੀਦਾ। ਕੁਝ ਬੱਸਾਂ ਚੱਲ ਰਹੀਆਂ ਹਨ। ਬੱਚਾ ਟਰਾਲੀ ਬੈਗ ਤੇ ਸੌਂ ਰਿਹਾ ਹੈ। ਕਾਮੇ ਨਹੀਂ ਰੁਕ ਸਕਦੇ, ਇਸ ਲਈ ਮਾਂ ਟਰਾਲੀ ਬੈਗ ਖਿੱਚੀ ਜਾ ਰਹੀ ਹੈ ਅਤੇ ਬੱਚਾ ਸੌਂ ਰਿਹਾ ਹੈ, ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣੇ ਘਰ ਜਾ ਸਕਣ।