8ਵੀਂ ਕਿਸ਼ਤ ਮਿਲਣ ਕਾਰਨ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ, ਵੀਡੀਓ ਬਣਾ ਕਰ ਰਹੇ ਧੰਨਵਾਦ- PM Modi

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਮਿਲਣਾ ਸ਼ੁਰੂ ਹੋਇਆ ਲਾਭ

PM Kisan scheme

ਨਵੀਂ ਦਿੱਲੀ: ਦੇਸ਼ ਦੇ 9.5 ਕਰੋੜ ਕਿਸਾਨਾਂ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 8 ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਪੀਐਮ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨਾਂ ਲਈ ਕਿਸ਼ਤ ਜਾਰੀ ਕੀਤੀ, ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ।

 ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 8 ਵੀਂ ਕਿਸ਼ਤ ਜਾਰੀ ਹੁੰਦੇ ਹੀ, ਅੱਜ ਤੋਂ ਸਾਰੇ ਲਾਭਪਾਤਰੀ ਕਿਸਾਨਾਂ ਦੇ ਖਾਤਿਆਂ ਵਿੱਚ 2000 ਰੁਪਏ ਦੀ ਰਾਸ਼ੀ ਆਉਣਾ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਤਹਿਤ ਹੁਣ ਤੱਕ ਕਿਸਾਨਾਂ ਨੂੰ 2000 ਰੁਪਏ ਦੀਆਂ 7 ਕਿਸ਼ਤਾਂ ਮਿਲੀਆਂ ਹਨ। ਅੱਜ ਇਸਦੀ 8 ਵੀਂ ਕਿਸ਼ਤ ਜਾਰੀ ਕੀਤੀ ਗਈ ਹੈ।

ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਮਿਲਣਾ ਸ਼ੁਰੂ ਹੋਇਆ ਲਾਭ
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਈਦ ਦਾ ਪਵਿੱਤਰ ਤਿਉਹਾਰ ਹੈ ਅੱਜ 19 ਹਜ਼ਾਰ ਕਰੋੜ ਰੁਪਏ ਹੀ ਸਿੱਧੇ ਤੌਰ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਗਏ ਹਨ।  ਤਕਰੀਬਨ 10 ਕਰੋੜ ਕਿਸਾਨਾਂ ਨੂੰ ਇਸਦਾ ਫਾਇਦਾ ਹੋਵੇਗਾ। ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਇਸ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋਇਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੀਆਂ ਮੁਸ਼ਕਿਲ ਚੁਣੌਤੀਆਂ ਦੇ ਵਿਚਕਾਰ, ਜਿਥੇ ਕਿਸਾਨਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਰਿਕਾਰਡ ਉਤਪਾਦਨ ਤਿਆਰ ਕੀਤਾ ਹੈ, ਉਥੇ ਹੀ ਸਰਕਾਰ ਹਰ ਸਾਲ ਐਮਐਸਪੀ ‘ਤੇ ਖਰੀਦ ਦੇ ਨਵੇਂ ਰਿਕਾਰਡ ਵੀ ਸਥਾਪਤ ਕਰ ਰਹੀ ਹੈ। ਪਹਿਲਾਂ ਝੋਨੇ ਦੀ ਰਿਕਾਰਡ ਖਰੀਦ ਕੀਤੀ ਗਈ ਹੈ ਅਤੇ ਹੁਣ ਕਣਕ ਦੀ ਵੀ।