ਮਾਨਿਕ ਸਾਹਾ ਹੋਣਗੇ Tripura ਦੇ ਨਵੇਂ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਅੱਜ ਦੇ ਦਿੱਤਾ ਸੀ ਅਸਤੀਫਾ

Manik Saha will be the new Chief Minister of Tripura

 

 ਨਵੀਂ ਦਿੱਲੀ : ਤ੍ਰਿਪੁਰਾ (Tripura) ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ। ਇਸ ਦੇ ਨਾਲ ਹੀ ਸ਼ਾਮ ਦੇ ਅੰਤ ਤੱਕ ਤ੍ਰਿਪੁਰਾ (Tripura) ਦੇ ਨਵੇਂ ਸੀਐਮ ਦਾ ਚਿਹਰਾ ਵੀ ਤੈਅ ਹੋ ਗਿਆ ਹੈ। ਡਾ: ਮਾਨਿਕ ਸਾਹਾ ਅਗਲੇ ਸੀ.ਐਮ. ਹੋਣਗੇ। 

ਇਸ ਦੇ ਨਾਲ ਹੀ ਸੂਚਨਾਵਾਂ ਆ ਰਹੀਆਂ ਹਨ ਕਿ ਬਿਪਲਬ ਦੇਬ ਨੂੰ ਸੂਬਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਬਿਪਲਬ ਦੇਬ ਨੇ ਮਾਨਿਕ ਸਾਹਾ ਨੂੰ ਤ੍ਰਿਪੁਰਾ (Tripura) ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ 'ਤੇ ਵਧਾਈ ਦਿੱਤੀ।ਕੇਂਦਰੀ ਮੰਤਰੀ ਭੂਪੇਂਦਰ ਯਾਦਵ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਤ੍ਰਿਪੁਰਾ (Tripura) 'ਚ ਅਬਜ਼ਰਵਰ ਬਣਾਇਆ ਗਿਆ ਹੈ।

 

ਬਿਪਲਬ ਦੇਬ ਨੇ ਮੀਡੀਆ ਨੂੰ ਕਿਹਾ ਕਿ ਪਾਰਟੀ ਦਾ ਫੈਸਲਾ ਉਨ੍ਹਾਂ ਲਈ ਸਰਵਉੱਚ ਹੈ। ਹਾਈਕਮਾਂਡ ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਮੇਰੇ ਵਰਗੇ ਵਰਕਰ ਨੂੰ ਸੰਸਥਾ ਲਈ ਕੰਮ ਕਰਨ ਦੀ ਲੋੜ ਹੈ।