Tripura ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀਂ ਗ੍ਰਹਿ ਮੰਤਰੀ ਨਾਲ ਕੀਤੀ ਸੀ ਮੁਲਾਕਾਤ

Tripura Chief Minister Bipalb Kumar Deb has resigned

 

 ਨਵੀਂ ਦਿੱਲੀ : ਤ੍ਰਿਪੁਰਾ ( Tripura Chief Minister Bipalb Kumar Deb has resigned) ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਬੀਤੇ ਦਿਨ ਬਿਪਲਬ ਦੇਬ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਪਰ ਅੱਜ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਤ੍ਰਿਪੁਰਾ ਦੇ ਕਈ ਭਾਜਪਾ ਵਿਧਾਇਕ ਬਿਪਲਬ ਦੇਬ ਤੋਂ ਨਾਰਾਜ਼ ਸਨ ਅਤੇ ਇਸ ਦੀ ਗੂੰਜ ਹਾਈਕਮਾਨ ਤੱਕ ਵੀ ਪਹੁੰਚ ਗਈ ਸੀ।

 

 

ਅਸਤੀਫ਼ਾ ਦੇਣ ਤੋਂ ਬਾਅਦ ਦੇਬ ਨੇ ਕਿਹਾ, ਮੈਂ ਪੀਐਮ ਮੋਦੀ ਨਾਲ ਗੱਲ ਕੀਤੀ ਹੈ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਜਦੋਂ ਹਾਈਕਮਾਂਡ ਨੇ ਮੈਨੂੰ ਅਸਤੀਫਾ ਦੇਣ ਲਈ ਕਿਹਾ ਤਾਂ ਮੈਂ ਇਹ ਕਦਮ ਚੁੱਕਿਆ। ਅੱਗੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਮੈਂ ਇਸ ਦੀਆਂ ਤਿਆਰੀਆਂ 'ਚ ਜੁਟ ਜਾਵਾਂਗਾ। ਭਾਜਪਾ ਵਰਕਰ ਹੋਣ ਦੇ ਨਾਤੇ ਮੈਂ ਪਾਰਟੀ ਨੂੰ ਮਜ਼ਬੂਤ ​ਕਰਦਾ ਰਹਾਂਗਾ।

 

 

ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਭੂਪੇਂਦਰ ਯਾਦਵ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਕੇਂਦਰੀ ਨਿਗਰਾਨ ਵਜੋਂ ਤ੍ਰਿਪੁਰਾ ਵਿੱਚ ਹਨ। ਬਿਪਲਬ ਕੁਮਾਰ ਦੇਬ ਦੀ ਥਾਂ ਲੈਣ ਵਾਲੇ ਨਵੇਂ ਨੇਤਾ ਦਾ ਐਲਾਨ ਅੱਜ ਸ਼ਾਮ ਕੀਤਾ ਜਾਵੇਗਾ।