Controversial statement on Colonel Sophia: ਮੈਂ 10 ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ: ਵਿਜੇ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

Controversial statement on Colonel Sophia: ਕਰਨਲ ਸੋਫ਼ੀਆ ’ਤੇ ਵਿਵਾਦਤ ਬਿਆਨ ’ਤੇ ਮੰਤਰੀ ਵਿਜੇ ਸ਼ਾਹ ਨੇ ਕਿਹਾ

Controversial statement on Colonel Sophia: I am ready to apologize 10 times : Vijay Shah

ਕਿਹਾ, ਸੋਫ਼ੀਆ ਭੈਣ ਮੇਰੇ ਲਈ ਮੇਰੀ ਸਕੀ ਭੈਣ ਤੋਂ ਵੀ ਜ਼ਿਆਦਾ ਅਹਿਮ ਹੈ 

Controversial statement on Colonel Sophia: ਮੱਧ ਪ੍ਰਦੇਸ਼ ਦੇ ਕਬਾਇਲੀ ਮੰਤਰੀ ਵਿਜੇ ਸ਼ਾਹ ਨੇ ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਆਪਣੇ ਵਿਵਾਦਪੂਰਨ ਬਿਆਨ ਲਈ ਮੁਆਫ਼ੀ ਮੰਗ ਲਈ ਹੈ। ਉਸਨੇ ਕਿਹਾ ਕਿ ਮੈਂ 10 ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ। ਭੈਣ ਸੋਫ਼ੀਆ ਮੇਰੇ ਲਈ ਮੇਰੀ ਸਕੀ ਭੈਣ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਉਹ ਦੇਸ਼ ਦੀ ਰੱਖਿਆ ਲਈ ਤਾਇਨਾਤ ਹੈ। ਮੈਂ ਉਸਨੂੰ ਸਲਾਮ ਕਰਦਾ ਹਾਂ। ਵਿਜੇ ਸ਼ਾਹ ਨੇ ਕਿਹਾ ਕਿ ਪਰੇਸ਼ਾਨੀ ’ਚ ਅਤੇ ਦੁਖੀ ਮਨ ਨਾਲ ਕੋਈ ਨਿਕਲ ਗਈ ਹੋਵੇ ਤਾਂ ਮੈਂ ਉਨ੍ਹਾਂ ਤੋਂ 10 ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ।

ਮੰਤਰੀ ਨੇ ਕਿਹਾ ਕਿ ਪਹਿਲਗਾਮ ਘਟਨਾ ਵਾਲੇ ਦਿਨ ਤੋਂ ਹੀ ਮੈਂ ਪਰੇਸ਼ਾਨ ਹਾਂ ਕਿਉਂਕਿ ਮੇਰਾ ਪਰਵਾਰ ਵੀ ਫ਼ੌਜੀ ਪਿਛੋਕੜ ਤੋਂ ਹੈ। ਸਾਡੇ ਪਰਵਾਰ ਦੇ ਬਹੁਤ ਸਾਰੇ ਲੋਕ ਸ਼ਹੀਦ ਹੋਏ ਹਨ ਅਤੇ ਅਸੀਂ ਸ਼ਹੀਦ ਦੇ ਦਰਦ ਨੂੰ ਮਹਿਸੂਸ ਕੀਤਾ ਹੈ। ਜਿਸ ਦਿਨ ਤੋਂ ਇਹ ਘਟਨਾ ਵਾਪਰੀ, ਮੈਂ ਬਹੁਤ ਦੁਖੀ ਹਾਂ। ਮਾਂ, ਪਰਵਾਰ, ਪੁੱਤਰ ਅਤੇ ਪਤਨੀ ਦੇ ਸਾਹਮਣੇ ਉਨ੍ਹਾਂ ਦਾ ਧਰਮ ਅਤੇ ਜਾਤ ਪੁੱਛ ਕੇ ਅਤੇ ਕਪੜੇ ਉਤਾਰ ਕੇ ਜੇਕਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਤਾਂ ਇਹ ਘਟਨਾ ਪਰੇਸ਼ਾਨ ਕਰਨ ਵਾਲੀ ਹੈ। ਉਸ ਦਿਨ ਤੋਂ ਮੈਂ ਨਾ ਸਿਰਫ਼ ਉਦਾਸ ਹਾਂ, ਸਗੋਂ ਪਰੇਸ਼ਾਨ ਵੀ ਹਾਂ ਅਤੇ ਜੇਕਰ ਮੈਂ ਪਰੇਸ਼ਾਨ ਅਤੇ ਦੁਖੀ ਮਨ ਵਿੱਚ ਕੁਝ ਕਿਹਾ ਹੈ, ਤਾਂ ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ।

ਵਿਜੇ ਸ਼ਾਹ ਨੇ ਕਿਹਾ ਕਿ ਸਾਡੀ ਭੈਣ ਸੋਫ਼ੀਆ ਨੇ ਅਪਣਾ ਰਾਸ਼ਟਰੀ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਮਾਰਿਆ। ਜੇਕਰ ਪਰੇਸ਼ਾਨੀ ਅਤੇ ਦੁਖੀ ਮਨ ਕਾਰਨ ਕੋਈ ਗ਼ਲਤ ਸ਼ਬਦ ਨਿਕਲਿਆ ਹੈ। ਸ਼ਬਦ ਅੱਗੇ-ਪਿੱਛੇ ਜਾਂ ਗ਼ਲਤ ਹੋਣ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਭੈਣ ਸੋਫ਼ੀਆ ਬਾਰੇ, ਫ਼ੌਜ ਬਾਰੇ, ਮੋਦੀ ਜੀ ਬਾਰੇ ਕੋਈ ਅਜਿਹਾ ਵਿਚਾਰ ਨਹੀਂ ਸੀ। ਭੈਣ ਸੋਫ਼ੀਆ ਸਾਡੀ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ, ਮੈਂ ਉਸਨੂੰ ਸਲਾਮ ਕਰਦਾ ਹਾਂ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਲੋਕਾਂ ਨੇ ਮੀਡੀਆ ਵਿੱਚ ਇਸ ਤਰੀਕੇ ਨਾਲ ਮਾਹੌਲ ਬਣਾਇਆ। ਪਰੇਸ਼ਾਨੀ ਵਿਚ ਜਾਂ ਦੁਖੀ ਮਨ ਨਾਲ ਕੋਈ ਗੱਲ ਨਿਕਲ ਗਹੀ ਹੋਵੇ ਤਾਂ ਮੈਂ 10 ਵਾਰ ਮੁਆਫ਼ੀ ਮੰਗਣ ਲਈ ਤਿਆਰ ਹਾਂ।

(For more news apart from Vijay Shah Latest News, stay tuned to Rozana Spokesman)