UPSC New Chairman: ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੂੰ UPSC ਚੇਅਰਮੈਨ ਕੀਤਾ ਗਿਆ ਨਿਯੁਕਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਮਾਰ ਕੇਰਲ ਕੇਡਰ ਦੇ 1985 ਬੈਚ ਦੇ ਸੇਵਾਮੁਕਤ IAS ਅਧਿਕਾਰੀ ਹਨ

Former Defence Secretary Ajay Kumar appointed as UPSC Chairman

UPSC New Chairman: ਕੇਂਦਰ ਸਰਕਾਰ ਨੇ ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪ੍ਰੀਤੀ ਸੂਦਨ ਦੇ 29 ਅਪ੍ਰੈਲ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇਹ ਅਹੁਦਾ ਖ਼ਾਲੀ ਹੋ ਗਿਆ ਸੀ।

ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁਮਾਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਮਾਰ ਕੇਰਲ ਕੇਡਰ ਦੇ 1985 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਉਹ 23 ਅਗਸਤ 2019 ਤੋਂ 31 ਅਕਤੂਬਰ 2022 ਤੱਕ ਦੇਸ਼ ਦੇ ਰੱਖਿਆ ਸਕੱਤਰ ਰਹੇ।

ਤੁਹਾਨੂੰ ਦੱਸ ਦੇਈਏ ਕਿ UPSC IAS, ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਲਈ ਅਧਿਕਾਰੀਆਂ ਦੀ ਚੋਣ ਕਰਨ ਲਈ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕਰਦਾ ਹੈ। ਇਸਦੀ ਅਗਵਾਈ ਇੱਕ ਚੇਅਰਮੈਨ ਕਰਦਾ ਹੈ ਅਤੇ ਇਸ ਵਿੱਚ ਵੱਧ ਤੋਂ ਵੱਧ 10 ਮੈਂਬਰ ਹੋ ਸਕਦੇ ਹਨ। ਇਸ ਵੇਲੇ ਕਮਿਸ਼ਨ ਵਿੱਚ ਦੋ ਮੈਂਬਰਾਂ ਦੇ ਅਹੁਦੇ ਖਾਲੀ ਹਨ। ਯੂਪੀਐਸਸੀ ਚੇਅਰਮੈਨ ਦੀ ਨਿਯੁਕਤੀ ਛੇ ਸਾਲਾਂ ਦੀ ਮਿਆਦ ਲਈ ਜਾਂ 65 ਸਾਲ ਦੀ ਉਮਰ ਤੱਕ ਹੋਣ ਤੱਕ ਕੀਤੀ ਜਾਂਦੀ ਹੈ।

(For more news apart from Former Defence Secretary Ajay Kumar appointed as UPSC Chairman News in Punjabi, stay tuned to Rozana Spokesman)