ਨਕਲੀ ਕਰੰਸੀ ਬਣਾਉਣ ਵਾਲਾ ਗਰੋਹ ਕਾਬੂ
ਹਰਿਆਣਾ ਪੁਲਿਸ ਨੇ ਮਹੁੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨਕਲੀ ਕਰੰਸੀ ਬਣਾਉਣ ਵਾਲੇ ਇਕ ਗਿਰੋਹ ਦਾ ਭੱਡਾ ਫੋੜ ਕਰ ਕੇ ਜ਼ਿਲ੍ਹਾ ਸਿਰਸਾ ...
ਚੰਡੀਗੜ੍ਹ, ਹਰਿਆਣਾ ਪੁਲਿਸ ਨੇ ਮਹੁੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨਕਲੀ ਕਰੰਸੀ ਬਣਾਉਣ ਵਾਲੇ ਇਕ ਗਿਰੋਹ ਦਾ ਭੱਡਾ ਫੋੜ ਕਰ ਕੇ ਜ਼ਿਲ੍ਹਾ ਸਿਰਸਾ ਤੋਂ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੌਕੇ 'ਤੇ 40,000 ਰੁਪਏ ਦੇ 100-100 ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ। ਇਸ ਸਬੰਧ ਵਿਚ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਪੁਲਿਸ ਟੀਮ ਨੇ ਨਕਲੀ ਨੋਟ ਬਣਾਉਣ ਵਿਚ ਵਰਤੋਂ ਹੋਣ ਵਾਲ ਕੰਪਿਊਟਰ, ਪ੍ਰਿੰਟਰ ਅਤੇ ਹੋਰ ਉਪਕਰਣ ਬਰਾਮਦ ਕੀਤੇ ਹਨ।
ਬੁਲਾਰੇ ਨੇ ਦਸਿਆ ਕਿ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਇਕ ਪੁਲਿਸ ਟੀਮ ਨੇ ਚਤੱਰਗੜਪੱਟੀ ਖੇਤਰ ਵਿਚ ਬਲਵੰਤ ਦੇ ਮਕਾਨ 'ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਪਾਰਟੀ ਨੇ ਮਕਾਨ ਵਿਚ ਦੋ ਨੌਜੁਆਨ ਬਲਵੰਤ ਵਾਸੀ ਝੌਪੜਾ ਸਿਰਸਾ ਤੇ ਵਿਨੋਦ ਕੁਮਾਰ ਵਾਸੀ ਨੇਜਾਡੇਲਾ ਕਲਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ, ਤਾਂ ਕਮਰੇ ਅੰਦਰ ਤੋਂ 40,000 ਦੇ ਨਕਲੀ ਨੋਟ, 54 ਪੇਜ ਜਿਨ 'ਤੇ ਨੋਟ ਅੱਧੇ ਬਣੇ ਹੋਏ ਸਨ, ਇਕ ਕੰਪਿਊਟਰ, ਇਕ ਪ੍ਰਿੰਟਰ ਇਕ ਸੀ.ਪੀ.ਯੂ., ਵਾਇਰ, ਨਕਲੀ ਨੋਟ ਬਣਾਉਣ ਦੇ ਉਪਕਰਣ ਤੇ ਨੋਟ ਬਣਾਉਣ ਦੇ ਪੇਪਰ ਬਰਾਮਦ ਕੀਤੇ ਹਨ।
ਫੜੇ ਗਏ ਦੋਸ਼ੀਆਂ ਨੇ ਪੁਲਿਸ ਪੁਛਤਾਛ ਵਿਚ ਦਸਿਆ ਹੈ ਕਿ ਉਹ ਹੁਣ ਤਕ ਕਰੀਬ 70,000 ਰੁਪਏ ਦੇ ਨਕਲੀ ਕਰੰਸੀ ਨੋਟ ਬਣਾ ਚੁੱਕੇ ਹਨ ਅਤੇ ਤੀਜੇ ਸਾਥੀ ਰਾਹੀਂ ਕੁਝ ਰਕਮ ਲੋਕਲ ਬਾਜਾਰ ਵਿਚ ਚਲਾ ਚੁੱਕੇ ਹਨ। ਦੋਸ਼ੀ ਦੇ ਤੀਜੇ ਸਾਥੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਹੋਰ ਮਾਮਲੇ ਵਿਚ ਜਿਲਾ ਦੀ ਸੀ.ਆਈ.ਏ. ਨੇ ਗਸ਼ਤ 'ਤੇ ਚੈਕਿੰਗ ਦੌਰਾਨ ਨਸ਼ੀਲੀ ਪ੍ਰਤੀਬੰਧਿਤ ਦਵਾਈਆਂ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਦੋਸ਼ੀ ਦੀ ਪਛਾਣ ਤਰਸੇਮ ਕੁਮਾਰ ਵਾਸੀ ਪਿੰਡ ਅਲੀਕਾਂ ਹਾਲ ਜੰਭੇਸ਼ਵਰ ਨਗਰ ਡਬਵਾਲੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ੱਕ ਤੋਂ ਬਿਨਾਂ ਪੁਲਿਸ ਟੀਮ ਨੇ ਰੋਕ ਕੇ ਗੱਡੀ ਦੀ ਤਲਾਸ਼ੀ ਲਈ, ਤਾਂ ਗੱਡੀ ਤੋਂ 576 ਵਾਇਰ ਕੋਕਸਵਿਲ ਤੇ 22 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਈ। ਉਪਰੋਕਤ ਨਸ਼ੀਲੀ ਦਵਾਈਆਂ ਨੂੰ ਕਬਜ਼ੇ ਵਿਚ ਲੈ ਕਰ ਪੁਲਿਸ ਨੇ ਗੱਡੀ ਡਰਾਈਵਰ ਨੂੰ ਕਾਬੂ ਕੀਤਾ।