ਸਿੱਖ ਆਗੂਆਂ ਵਲੋਂ ਪਰਮਜੀਤ ਸਿੰਘ ਸਰਨਾ ਨਾਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਕਰਨਾਲ ਤੋਂ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਯੁਵਾ ਸੂਬਾ ਮੀਤ ਪ੍ਰਧਾਨ ਤੇ ਯੂਨਾਇਟਡ ਸਿੱਖ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਰਬਾਂ ਅਤੇ...

Paramjit Singh Sarna

ਕਰਨਾਲ,  ਅੱਜ ਕਰਨਾਲ ਤੋਂ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਯੁਵਾ ਸੂਬਾ ਮੀਤ ਪ੍ਰਧਾਨ ਤੇ ਯੂਨਾਇਟਡ ਸਿੱਖ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਰਬਾਂ ਅਤੇ ਹਰਿਆਣਾ ਕਮੇਟੀ ਦੇ ਯੁਵਾ ਸੁਬਾਂ ਸਕਤਰ ਸ.ਅੰਗ੍ਰੇਜ ਸਿੰਘ ਪੰਨੂੰ ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਬੁਲਾਵੇ 'ਤੇ ਦਿੱਲੀ ਵਿਖੇ ਉਨ੍ਹਾਂ ਦੇ ਨਿਜੀ ਦਫ਼ਤਰ ਮਿਲੇ, ਜਿਥੇ ਸ. ਸਰਨਾ ਨੇ ਇਨ੍ਹਾਂ ਦੋਨੋ ਯੁਵਾ ਆਗੂਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇ ਹਰਿਆਣਾ ਦੀ ਸੁਤੀ ਹੋਈ ਕੌਮ ਨੂੰ ਜਗਾ ਦਿਤਾ ਹੈ।

ਜਿਥੇ ਪਾਣੀਪਤ ਦੀ ਸਿੱਖ ਜਥੇਬੰਦੀਆਂ ਦਾ ਇਹ ਫ਼ਰਜ਼ ਬਣਦਾ ਸੀ ਕਿ ਉਹ ਇਹ ਸਮਾਗਮ ਜੋ ਬੰਦਾ ਬੈਰਾਗੀ ਦੇ ਨਾਮ ਤੋਂ ਬੈਰਾਗੀ ਸਮਾਜ ਨੇ ਸਮਾਗਮ ਕੀਤਾ ਹੈ ਅਤੇ ਸਿੱਖ ਕੌਮ ਦੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਰਦ ਨੂੰ ਬੈਰਾਗੀ ਸਮਾਜ ਦਾ ਸ਼ਹੀਦ ਬਣਾਉਣ ਦੀ ਕੋਝੀ ਹਰਕਤ ਕੀਤੀ ਹੈ ਉਸ ਦਾ ਵਿਰੋਧ ਕਰਦੇ ਪਰ ਕਿਤੇ ਵੀ ਪਾਨੀਪਤ ਦੇ ਆਗੂਆਂ ਨੇ ਇਹ ਹਿੰਮਤ ਨਹੀ ਵਿਖਾਈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਸਿੱਖ ਸੰਗਤ ਦੇ ਨਾਲ ਹਾਂ ਅਤੇ ਹਰ ਜਗ੍ਹਾ ਇਨ੍ਹਾਂ ਦਾ ਸਾਥ ਦਿਆਂਗੇ। ਨਾਲ ਹੀ ਉਨ੍ਹਾਂ ਨੇ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਚੇਤਾਵਨੀ ਦਿਤੀ ਕਿ ਬਾਬਾ ਬੰਦਕੀਮਤ 'ਤੇ ਵੀ ਬੰਦਾ ਬੈਰਾਗੀ ਸ਼ਹੀਦ ਨਹੀ ਬਣਨ ਦਿਆਂਗੇ।  

ਨਾਲ ਹੀ ਸ. ਸਰਨਾ ਨੇ ਹਰਿਆਣਾ ਦੀ ਸੰਗਤ ਨੂੰ ਕਿਹਾ ਕਿ ਉਹ ਜਲਦ ਹੀ ਇਸ ਮਸਲੇ 'ਤੇ ਇਕ ਵੱਡਾ ਇਕੱਠ ਕਰਨ ਤਾਂ ਜੋ ਸਰਕਾਰ ਨੂੰ ਇਸ ਸਮਾਗਮ ਕਰਵਾਉਣ ਵਾਲੇ ਬੈਰਾਗੀ ਸਮਾਜ ਦੇ ਆਗੂਆਂ ਉਪਰ ਮੁਕਦਮਾ ਦਰਜ ਹੋ ਸਕੇ। ਇਸ ਮੌਕੇ ਸ. ਪੰਨੂੰ ਨੇ ਕਿਹਾ ਕਿ ਜਿਸ ਦਿਨ ਤੋਂ ਇਹ ਮੁੱਦਾ ਅਸੀਂ ਚੁਕਿਆ ਹੈ, ਸ. ਪਰਮਜੀਤ ਸਿੰਘ ਸਰਨਾ ਨੇ ਉਸ ਦਿਨ ਤੋਂ ਹੀ ਸਾਡੇ ਨਾਲ ਫ਼ੋਨ ਰਾਹੀ ਅਪਣਾ ਸਮਰਥਨ ਦੇ ਦਿਤਾ ਸੀ ਅਤੇ ਕਿਹਾ ਸੀ ਕਿ ਅਸੀ ਹਰ ਵਕਤ ਸਿੱਖ ਕੌਮ ਦੇ ਨਾਲ ਖੜੇ ਹਾਂ, ਜਿਸ ਸਮੇਂ ਵੀ ਸਾਡੀ ਲੋੜ ਹੋਵੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਹਰ ਤਰ੍ਹਾਂ ਦੀ ਮਦਦ ਕਰਾਂਗੇ।