ਖੱਡ ’ਚ ਡਿੱਗਣ ਕਾਰਨ ਫ਼ੌਜ ਦੇ ਜਵਾਨ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਗੁਰੇਜ਼ ਸੇਕਟਰ ’ਚ ਕੰਟਰੋਲ ਲਾਈਨ (ਐਲ.ਓ.ਸੀ) ’ਤੇ ਪਟਰੌÇਲੰਗ ਦੇ ਦੌਰਾਨ ਡੂੰਘੀ ਖੱਡ ’ਚ ਡਿੱਗਣ ਕਾਰਨ ਇਕ ਫ਼ੌਜ ਦੇ

File Photo

ਸ਼੍ਰੀਨਗਰ, 13 ਜੂਨ : ਜੰਮੂ ਕਸ਼ਮੀਰ ਦੇ ਗੁਰੇਜ਼ ਸੇਕਟਰ ’ਚ ਕੰਟਰੋਲ ਲਾਈਨ (ਐਲ.ਓ.ਸੀ) ’ਤੇ ਪਟਰੌÇਲੰਗ ਦੇ ਦੌਰਾਨ ਡੂੰਘੀ ਖੱਡ ’ਚ ਡਿੱਗਣ ਕਾਰਨ ਇਕ ਫ਼ੌਜ ਦੇ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਉਨ੍ਹਾ ਦਸਿਆ ਕਿ ਸੂਬੇਦਾਰ ਯਮੂਨਾ ਪ੍ਰਸਾਦ ਪਨੇਰੂ (36) ਵੀਰਵਾਰ ਨੂੰ ਐਲ.ਓ.ਸੀ ਕੋਲ ਪਟਰੌÇਲੰਗ ਕਰ ਰਿਹਾ ਸੀ

ਜਿਸ ਦੌਰਾਨ ਉਹ ਤਿਲਕ ਕੇ ਲਗਭਗ 100 ਮੀਟਰ ਡੂੰਘੀ ਖੱਡ ਵਿਚ ਡਿੱਗ ਗਿਆ। ਅਧਿਕਾਰੀਆਂ ਮੁਤਾਬਕ, ਜਵਾਨ ਨੂੰ ਤੁਰਤ ਉਨ੍ਹਾ ਦੀ ਟੀਮ ਨੇ ਬਚਾਇਆ। ਉਨ੍ਹਾਂ ਨੂੰ ਇਲਾਜ 92 ਬੇਸ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਤੌਰ ’ਤੇ ਜ਼ਖ਼ਮੀ ਹੋਣ ਕਾਰਨ ਉਨ੍ਹਾ ਨੇ ਹਸਪਤਾਲ ’ਚ ਹੀ ਦਮ ਤੋੜ ਦਿਤਾ। 

ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਕਿਨਾਰ ਕੋਰ ਕੰਮਾਡਰ ਲੈ.ਜਨਰਲ ਬੀ.ਐਸ. ਰਾਜੂ ਅਤੇ ਹੋਰ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੇ ਬਦਾਮੀਬਾਗ਼ ’ਚ ਆਯੋਜਿਤ ਸ਼ਰਧਾਂਜਲੀ ਸਮਾਗਮ ’ਚ ਉਨ੍ਹਾਂ ਸ਼ਰਧਾਂਜਲੀ ਦਿਤੀ।  ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਧਾਰੀ ਤਹਿਸੀਲ ਦੇ ਪਦਮਪੁਰ ਪਿੰਡ ਦੇ ਵਸਨੀਕ ਪਨੇਰੂ 2002 ਵਿਚ ਫ਼ੌਜ ’ਚ ਭਰਤੀ ਹੋਏ ਸਨ। (ਪੀਟੀਆਈ)