ਪੱਥਰਬਾਜੀ ਦੀਆਂ ਘਟਨਾਵਾਂ ਘਟੀਆਂ ਹਨ: ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

2016 ਵਿਚ ਹੋਈਆਂ ਸਨ 2653 ਘਟਨਾਵਾਂ

Drop in stonepelting incidents in jammu and kashmir says officials

ਜੰਮੂ ਕਸ਼ਮੀਰ: ਜੰਮੂ ਕਸ਼ਮੀਰ ਵਿਚ 2016 ਵਿਚ ਪੱਥਰਬਾਜੀ ਦੀਆਂ 2600 ਤੋਂ ਜ਼ਿਆਦਾ ਘਟਨਾਵਾਂ ਤੋਂ ਬਾਅਦ 2019 ਦੇ ਪਹਿਲੇ ਛੇ ਮਹੀਨਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕੁੱਝ ਘਟਨਾਵਾਂ ਹੋਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ। ਪੱਥਰਬਾਜੀ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਏ ਅਸਮਾਜਿਕ ਤੱਤਾਂ ਦੀ ਗ੍ਰਿਫ਼ਤਾਰੀ ਦੀਆਂ ਘਟਨਾਵਾਂ ਵੀ 10500 ਤੋਂ ਘਟ ਕੇ ਇਕ ਸੌ ਦੇ ਕਰੀਬ ਰਹਿ ਗਈਆਂ।

ਸਾਲ 2017 ਵਿਚ ਪੱਥਰਬਾਜੀ ਦੀਆਂ 1412 ਘਟਨਾਵਾਂ ਹੋਈਆਂ। ਇਹਨਾਂ ਵਿਚ ਗੜਬੜੀ ਫੈਲਾਉਣ ਵਾਲੇ 2838 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਵਿਚੋਂ 63 ਜੇਲ੍ਹ ਭੇਜੇ ਗਏ। ਅੰਕੜਿਆਂ ਮੁਤਾਬਕ 2018 ਵਿਚ ਪੱਥਰਬਾਜੀ ਦੀਆਂ 1458 ਘਟਨਾਵਾਂ ਹੋਈਆਂ ਇਹਨਾਂ ਵਿਚੋਂ 3797 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 65 ਜੇਲ੍ਹ ਭੇਜੇ ਗਏ ਸਨ।

ਇਸ ਸਾਲ ਪਹਿਲੇ ਛੇ ਮਹੀਨਿਆਂ ਵਿਚ ਪੱਥਰਬਾਜੀ ਦੀਆਂ ਕਰੀਬ 40 ਘਟਨਾਵਾਂ ਹੋਈਆਂ ਜਿਹਨਾਂ ਵਿਚੋਂ ਲਗਭਗ 100 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ 19 ਜੂਨ 2018 ਨੂੰ ਰਾਜਪਾਲ ਦਾ ਸ਼ਾਸਨ ਲਾਗੂ ਹੋਣ ਬਾਅਦ ਘਾਟੀ ਵਿਚ ਸੁਰੱਖਿਆ ਦੀ ਸਥਿਤੀ ਸੁਧਰੀ ਹੈ।