ਆਉਣ ਵਾਲੇ ਸਮੇਂ ਵਿਚ ਬਦ ਤੋਂ ਬਦਤਰ ਹੋਵੇਗੀ ਕੋਰੋਨਾ ਦੀ ਸਥਿਤੀ! - WHO ਦੀ ਚੇਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਦਿਨ ਨਵੇਂ ਕੇਸ ਆਉਣ ਦਾ ਰਿਕਾਰਡ ਟੁੱਟ ਰਿਹਾ ਹੈ

WHO

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਅਮਰੀਕਾ ਵਿਚ ਇਹ ਵਾਇਰਸ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਹਰ ਦਿਨ ਨਵੇਂ ਕੇਸ ਆਉਣ ਦਾ ਰਿਕਾਰਡ ਟੁੱਟ ਰਿਹਾ ਹੈ। ਇਸ ਸਭ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਇੱਕ ਨਵੀਂ ਚੇਤਾਵਨੀ ਦਿੱਤੀ ਹੈ ਜੋ ਯਕੀਨਨ ਡਰਾਉਣੀ ਹੈ। ਡਬਲਯੂਐਚਓ ਦੇ ਮੁਖੀ ਟੇਡਰੋਸ ਗੇਬ੍ਰੇਏਜ਼ ਦਾ ਕਹਿਣਾ ਹੈ ਕਿ ਮਹਾਂਮਾਰੀ ਹੋਰ ਬਦਤਰ ਹੋਣ ਵਾਲੀ ਹੈ। 

ਡਬਲਯੂਐਚਓ ਨੇ ਚੇਤਾਵਨੀ ਦਿੱਤੀ ਕਿ ਹਾਲਾਤ ਆਮ ਨਹੀਂ ਹੋਣ ਵਾਲੇ ਕਿਉਂਕਿ ਕੁਝ ਦੇਸ਼ ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਨੂੰ ਰੋਕਣ ਲਈ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਕਰ ਰਹੇ ਹਨ। ਗੇਬ੍ਰੇਏਜ਼ ਨੇ ਕਿਹਾ ਕਿ ਜੇ ਸਿਹਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਹ ਸੰਕਟ ਹੋਰ ਵਧਦਾ ਜਾਵੇਗਾ। 
ਡਬਲਯੂਐਚਓ ਦੇ ਮੁਖੀ ਨੇ ਕਿਹਾ ਕਿ ਜਿਹੜੇ ਦੇਸ਼ ਤਾਲਾਬੰਦੀ ਵਿਚ ਢਿੱਲ ਦੇ ਰਹੇ ਸਨ ਉਹਨਾਂ ਦੇਸ਼ਾਂ ਵਿਚ ਵਾਇਰਸ ਇਕ ਵਾਰ ਫਿਰ ਜ਼ਿਆਦਾ ਫੈਲ ਗਿਆ ਹੈ।

ਇਹ ਇਸ ਲਈ ਹੈ ਕਿਉਂਕਿ ਉਹ ਇਸ ਖ਼ਤਰੇ ਨੂੰ ਘਟਾਉਣ ਲਈ ਕਿਸੇ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਸਨ। ਗੇਬ੍ਰੇਏਜ਼ ਨੇ ਕਿਹਾ, "ਮੈਂ ਸਿੱਧੇ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਲਗਦਾ ਨਹੀਂ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਆਮ ਹੋ ਜਾਵੇਗਾ, ਕਿਉਂਕਿ ਬਹੁਤ ਸਾਰੇ ਦੇਸ਼ ਗਲਤ ਦਿਸ਼ਾ ਵਿੱਚ ਜਾ ਰਹੇ ਹਨ।" ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਅਜੇ ਵੀ ਲੋਕਾਂ ਦਾ ਦੁਸ਼ਮਣ ਹੈ, ਪਰ ਵਿਸ਼ਵ ਭਰ ਦੀਆਂ ਕਈ ਸਰਕਾਰਾਂ ਵੱਲੋਂ ਜੋ ਕਦਮ ਚੁੱਕੇ ਜਾ ਰਹੇ ਹਨ,

ਅਜਿਹਾ ਲੱਗਦਾ ਹੈ ਕਿ ਉਹ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ।' ਗੇਬ੍ਰੇਏਜ਼ ਨੇ ਕਿਹਾ ਕਿ 'ਜੇ ਮੁੱਢਲੀਆਂ ਚੀਜ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਹ ਮਹਾਂਮਾਰੀ ਨਹੀਂ ਰੁਕੇਗੀ ਬਲਕਿ ਵਧਦੀ ਰਹੇਗੀ। ਇਹ ਬਦ ਤੋਂ ਬਦਤਰ ਹਾਲਾਤ ਬਣਾ ਦੇਵੇਗੀ। ਯੂਐੱਸ ਦੇ ਕਈ ਹਿੱਸਿਆ ਵਿਚ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਹਾਲਾਂਕਿ ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਹ ਅਜੇ ਵੀ ਅ੍ਰਪੈਲ ਦੇ ਅੰਕੜਿਆਂ ਨਾਲੋਂ ਘੱਟ ਹਨ।

ਫਲੋਰਿਡਾ ਦੇ ਐਪੀਡੇਮਿਓਲਾਜਿਸਟ ਸਿੰਡੀ ਪ੍ਰਿੰਸ ਨੇ ਕਿਹਾ ਕਿ ਉਹਨਾਂ ਨੂੰ ਭਵਿੱਖ ਵਿਚ ਲੱਗਦਾ ਹੈ ਕਿ ਅਸੀਂ ਇਸ ਤੇ ਨਿਯੋਤਰ ਪਾ ਸਕਦੇ ਹਾਂ। ਸਾਡੇ ਦੇਸ਼ਾਂ ਨੂੰ ਇਸ ਦੇ ਲਈ ਯਤਨ ਕਰਨੇ ਚਾਹੀਦੇ ਹਨ। ਸੰਕਟ ਦੀ ਘੜੀ ਵਿਚ ਸਾਨੂੰ ਇਕ ਜੁੱਟ ਹੋਣਾ ਚਾਹੀਦਾ ਹੈ ਪਰ ਅਸੀਂ ਐਨੇ ਸੰਕਟ ਦੇ ਬਾਵਜੂਦ ਵੀ ਅਜਿਹਾ ਨਹੀਂ ਕਰ ਰਹੇ।