ਫ਼ਾਰੂਕ ਤੇ ਉਮਰ ਅਬਦੁੱਲਾ ਨੇ 16 ਪਾਰਟੀ ਆਗੂਆਂ ਦੀ ਰਿਹਾਈ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਾਰੂਕ ਤੇ ਉਮਰ ਅਬਦੁੱਲਾ ਨੇ ਪਿਛਲੀ ਪੰਜ ਅਗੱਸਤ ਤੋਂ ਹਿਰਾਸਤ ’ਚ ਲਏ 16 ਨੈਸ਼ਨਲ ਕਾਨਫ਼ਰੰਸ ਨੇ ਆਗੂਆਂ ਦੀ ਰਿਹਾਈ ਲਈ ਜੰਮੂ-

Farooq Abdullah And Omar Abdullah

੍ਵਸ੍ਰੀਨਗਰ, 13 ਜੁਲਾਈ : ਫ਼ਾਰੂਕ ਤੇ ਉਮਰ ਅਬਦੁੱਲਾ ਨੇ ਪਿਛਲੀ ਪੰਜ ਅਗੱਸਤ ਤੋਂ ਹਿਰਾਸਤ ’ਚ ਲਏ 16 ਨੈਸ਼ਨਲ ਕਾਨਫ਼ਰੰਸ ਨੇ ਆਗੂਆਂ ਦੀ ਰਿਹਾਈ ਲਈ ਜੰਮੂ-ਕਸ਼ਮੀਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨ ’ਚ ਨੈਸ਼ਨਲ ਕਾਨਫ਼ਰੰਸ ਦੇ ਇਨ੍ਹਾਂ ਆਗੂਆਂ ਦੀ ਘਰ ਨਜ਼ਰਬੰਦੀ ਨੂੰ ਗ਼ੈਰ-ਕਾਨੂੰਨੀ ਦਸਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਪਿਛਲੇ ਸਾਲ ਉਦੋਂ ਉਨ੍ਹਾਂ ਨੂੰ ਘਰ ’ਚ ਹੀ ਹਿਰਾਸਤ ’ਚ ਰੱਖ ਲਿਆ ਸੀ, ਜਦੋਂ ਕੇਂਦਰ ਨੇ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਦਿਤਾ ਸੀ।  

ਪਾਰਟੀ ਵਲੋਂ ਜਾਰੀ ਬਿਆਨ ’ਚ ਦਸਿਆ ਗਿਆ ਹੈ ਕਿ ਐੱਨਸੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਤੇ ਐਨਸੀ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਸੀਨੀਅਰ ਆਗੂਆਂ ਤੇ ਅਧਿਕਾਰੀਆਂ ਦੀ ‘ਨਾਜਾਇਜ਼ ਹਾਊਸ ਡਿਟੈਨਸ਼ਨ’ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਖ਼ਲ ਕੀਤੀ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਅਲੀ ਮੁਹੰਮਦ ਸਾਗਰ, ਅਬਦੁੱਲ ਰਹੀਮ ਰਾਥਰ, ਨਾਸਿਰ ਅਸਲਮ ਵਾਨੀ, ਆਗਾ ਸੈਯਦ ਮਹਿਮੂਦ, ਮੁਹੰਮਦ ਖ਼ਲੀਲ ਬੰਦ, ਇਰਫ਼ਾਨ ਸ਼ਾਹ ਤੇ ਸਹਿਮੀਮਾ ਫਿਰਦੌਸ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ।   (ਏਜੰਸੀ)