ਰੇਲਵੇ ਤੋਂ ਮਿਲੇਗਾ ਕਮਾਈ ਦਾ ਮੌਕਾ, ਸਰਕਾਰ ਕਰ ਰਹੀ ਹੈ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਤੇ ਸਾਲ ਕੇਂਦਰ ਸਰਕਾਰ ਨੇ ਰੇਲਵੇ ਦੀ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦਾ ਸ਼ੁਰੂਆਤੀ ਜਨਤਕ ਨਿਰਗਮ (initial public offering) ਲਾਂਚ ਕੀਤਾ ਸੀ।

IPO

ਨਵੀਂ ਦਿੱਲੀ: ਬੀਤੇ ਸਾਲ ਕੇਂਦਰ ਸਰਕਾਰ ਨੇ ਰੇਲਵੇ ਦੀ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦਾ ਸ਼ੁਰੂਆਤੀ ਜਨਤਕ ਨਿਰਗਮ (initial public offering) ਲਾਂਚ ਕੀਤਾ ਸੀ। ਇਸ ਆਈਪੀਓ ਦੇ ਜ਼ਰੀਏ ਨਿਵੇਸ਼ਕਾਂ ਨੇ ਬੰਪਰ ਕਮਾਈ ਕੀਤੀ ਸੀ। ਹੁਣ ਸਰਕਾਰ ਰੇਲਵੇ ਦੇ ਜ਼ਰੀਏ ਹੀ ਕਮਾਈ ਦਾ ਇਕ ਹੋਰ ਮੌਕਾ ਦੇਣ ਜਾ ਰਹੀ ਹੈ।

ਇਸ ਸਬੰਧੀ ਕਮਾਈ ਆਈਪੀਓ ਦੇ ਜ਼ਰੀਏ ਹੋਵੇਗੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸਰਕਾਰ ਸਾਲ ਦੇ ਅੰਤ ਤੱਕ ਇੰਡੀਅਨ ਰੇਲਵੇ ਫਾਇਨਾਂਸ ਕਾਰਪੋਰੇਸ਼ਨ ਲਿਮਟਡ ਦਾ ਆਈਪੀਓ ਲਿਆਉਣ ‘ਤੇ ਗੌਰ ਕਰ ਰਹੀ ਹੈ।  ਇਸੇ ਸਾਲ ਜਨਵਰੀ ਵਿਚ ਆਈਆਰਐਫਸੀ ਨੇ ਆਈਪੀਓ ਲਈ ਸੇਬੀ ਵਿਚ ਡਿਟੇਲ ਜਮ੍ਹਾਂ ਕੀਤੀ ਸੀ।

ਹਾਲਾਕਿ ਸੇਬੀ ਵੱਲੋਂ ਹਾਲੇ ਮਨਜ਼ੂਰੀ ਨਹੀਂ ਮਿਲੀ ਹੈ ਪਰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਪੂਰੀ ਹੋ ਜਾਵੇ। ਇਸ ਆਈਪੀਓ ਨਾਲ ਸਰਕਾਰ ਨੂੰ 500 ਤੋਂ 1000 ਕਰੋੜ ਰੁਪਏ ਤੱਕ ਮਿਲ ਸਕਦੇ ਹਨ। ਦੱਸ ਦਈਏ ਕਿ ਆਈਆਰਐਫਸੀ ਭਾਰਤੀ ਰੇਲਵੇ ਦੀਆਂ ਵਿਸਥਾਰ ਯੋਜਨਾਵਾਂ ਲਈ ਫੰਡ ਇਕੱਠਾ ਕਰਦੀ ਹੈ।

ਕੇਂਦਰੀ ਮੰਤਰੀ ਮੰਡਲ ਨੇ ਅਪ੍ਰੈਲ 2017 ਵਿਚ ਰੇਲਵੇ ਦੀਆਂ ਪੰਜ ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਹਨਾਂ ਵਿਚੋਂ ਇਰਕਾਨ ਇੰਟਰਨੈਸ਼ਨਲ ਲਿਮਟਡ, ਰਾਈਟਸ ਲਿਮਟਡ, ਰੇਲਵੇ ਵਿਕਾਸ ਨਿਗਮ ਲਿਮਟਡ, ਇੰਡੀਅਨ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਪਹਿਲਾਂ ਤੋਂ ਹੀ ਸੂਚੀਬੱਧ ਹੋ ਚੁੱਕੀਆਂ ਹਨ।

ਆਈਆਰਐਫਸੀ ਨੂੰ ਸਾਲ ਦੇ ਅਖੀਰ ਤੱਕ ਸੂਚੀਬੱਧ ਕੀਤੇ ਜਾਣ ਦੀ ਸੰਭਾਵਨਾ ਹੈ। ਆਈਆਰਐਫਸੀ ਤੋਂ ਇਲਾਵਾ ਇਸ ਸਾਲ ਐਲਆਈਸੀ ਦਾ ਵੀ ਆਈਪੀਓ ਆਉਣ ਵਾਲਾ ਹੈ। ਐਲਆਈਸੀ ਦੇ ਆਈਪੀਓ ਦਾ ਐਲ਼ਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਮ ਬਜਟ ਵਿਚ ਕੀਤਾ ਸੀ।