ਕੇਂਦਰੀ ਕੈਬਨਿਟ ਦੀ ਅਹਿਮ ਬੈਠਕ ਅੱਜ, ਇਕ ਸਾਲ ਬਾਅਦ ਹੋਵੇਗੀ ਆਹਮੋ-ਸਾਹਮਣੇ ਬੈਠ ਕੇ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਕੈਬਨਿਟ ਦੀ ਇਹ ਦੂਜੀ ਬੈਠਕ ਹੈ, ਜਿਸ ਵਿਚ ਕੁਝ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।

PM Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਬੁੱਧਵਾਰ ਯਾਨੀ ਕਿ ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ (Union Cabinet Meeting Today) ਦੀ ਅਗਵਾਈ ਕਰਨਗੇ। ਹਾਲ ਹੀ ‘ਚ ਹੋਏ ਮੰਤਰੀ ਮੰਡਲ ਦੇ ਵਿਸਥਾਰ (Cabinet expansion) ਤੋਂ ਬਾਅਦ ਕੈਬਨਿਟ ਦੀ ਇਹ ਦੂਜੀ ਬੈਠਕ ਹੈ, ਜਿਸ ਵਿਚ ਕੁਝ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਕੈਬਨਿਟ ਨਾਲ ਬੈਠਕ ਕਰਨ ਉੋਪਰੰਤ ਪ੍ਰਧਾਨ ਮੰਤਰੀ ਆਪਣੀ ਕੈਬਨਿਟ ਨਾਲ ਵੀ ਬੈਠਕ ਕਰਨਗੇ।

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਕਿਹਾ ਜਾ ਰਿਹਾ ਹੈ ਕਿ ਅੱਜ ਹੋਣ ਵਾਲੀ ਬੈਠਕ ਵਰਚੁਅਲ ਨਹੀਂ ਆਹਮੋ-ਸਾਹਮਣੇ (Meeting will face-to-face not virtual) ਹੋਵੇਗੀ। ਕਰੀਬ ਇਕ ਸਾਲ ਬਾਅਦ ਇਹ ਕੈਬਨਿਟ ਦੀ ਮੀਟਿੰਗ ਆਹਮਣੇ-ਸਾਹਮਣੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ਵਿਚ ਹੀ ਬੈਠਕ ਆਹਮੋ-ਸਾਹਮਣੇ ਬੈਠ ਕੇ ਹੋਈ ਸੀ। ਸਵੇਰੇ 11 ਵਜੇ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ ਅਤੇ ਫਿਰ ਸ਼ਾਮ 4 ਵਜੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ। 

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਜ਼ਿਕਰਯੋਗ ਹੈ ਕਿ ਸੰਸਦ ਦਾ ਸੈਸ਼ਨ (Parliament Session) ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ, ਇਸ ਤੋਂ ਇਲਾਵਾ ਕੋਰੋਨਾ-ਟੀਕਾਕਰਨ (Coronavirus- Vaccination) ਸਮੇਤ ਕਈ ਹੋਰ ਅਹਿਮ ਮੁੱਦੇ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਤੋਂ ਇਲਾਵਾ ਇਸ ਕੈਬਨਿਟ ਮੀਟਿੰਗ ਵਿੱਚ ਬਹੁਤ ਸਾਰੇ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾ ਸਕਦੇ ਹਨ।