PAK 'ਚ ਅੱਤਵਾਦੀ ਹਮਲਾ, ਚੀਨੀ ਇੰਜੀਨੀਅਰਾਂ ਅਤੇ ਸੈਨਾ ਨੂੰ ਲੈ ਕੇ ਜਾ ਰਹੀ ਬੱਸ 'ਚ ਧਮਾਕਾ, 12 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ

Terrorist attack in PAK

ਇਲਾਮਾਬਾਦ: ਪਾਕਿਸਤਾਨ ਵਿਚ ਵੱਡੇ ਪੱਧਰ 'ਤੇ ਅੱਤਵਾਦੀ ਹਮਲਾ ਹੋਇਆ ਹੈ। ਚੀਨੀ ਇੰਜੀਨੀਅਰਾਂ ਅਤੇ ਪਾਕਿਸਤਾਨੀ ਸੈਨਿਕਾਂ ਨੂੰ ਲੈ ਕੇ ਜਾ ਰਹੀ ਬੱਸ ਵਿੱਚ ਆਈਈਡੀ ਦਾ ਧਮਾਕਾ ਹੋਇਆ ਹੈ।  

9 ਚੀਨੀ ਇੰਜੀਨੀਅਰਾਂ ਸਮੇਤ 12 ਮੌਤਾਂ ਹੋ ਗਈਆਂ ਹਨ, ਕਈ ਜ਼ਖਮੀਆਂ  ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਾਕਿਸਤਾਨ ਤੋਂ ਆਈਆਂ ਖਬਰਾਂ ਅਨੁਸਾਰ ਇਹ ਬੱਸ ਚੀਨੀ ਇੰਜੀਨੀਅਰਾਂ ਨੂੰ ਲੈ ਕੇ ਜਾ ਰਹੀ ਸੀ ਜੋ ਦਸੂ ਡੈਮ ਉੱਤੇ ਕੰਮ ਕਰਦੇ ਸਨ।

ਬੱਸ ਵਿਚ 30 ਇੰਜੀਨੀਅਰ ਅਤੇ  ਕਰਮਚਾਰੀ  ਸਵਾਰ ਸਨ। ਬੱਸ ਦੀ ਪਹਿਰੇਦਾਰੀ ਪਾਕਿਸਤਾਨੀ ਸੈਨਿਕ ਕਰ ਰਹੇ ਸਨ ਅਤੇ ਅਚਾਨਕ ਬੱਸ ਵਿਚ ਧਮਾਕਾ ਹੋ ਗਿਆ। ਹੁਣ ਤੱਕ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ