ਉੱਜਵਲ ਭੂਈਆਂ ਅਤੇ ਐਸ.ਵੀ ਭੱਟੀ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਸਟਿਸ ਡੀਵਾਈ ਚੰਦਰਚੂੜ ਨੇ ਚੁਕਾਈ ਸਹੁੰ

photo

 

ਨਵੀਂ ਦਿੱਲੀ: ਦੇਸ਼ ਦੀ ਸੁਪਰੀਮ ਕੋਰਟ ਨੂੰ ਅੱਜ ਦੋ ਨਵੇਂ ਜੱਜ ਮਿਲੇ ਹਨ। ਜਸਟਿਸ ਉੱਜਵਲ ਭੂਈਆਂ ਅਤੇ ਜਸਟਿਸ ਐਸ ਵੈਂਕਟਨਰਾਇਣ ਭੱਟੀ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ। ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਜਸਟਿਸ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਆਡੀਟੋਰੀਅਮ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਦੋ ਨਵੇਂ ਜੱਜਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

ਇਹ ਵੀ ਪੜ੍ਹੋ: ਫੀਸ ਰਿਫੰਡ 'ਤੇ ਨਹੀਂ ਚੱਲੇਗੀ ਉੱਚ ਵਿਦਿਅਕ ਸੰਸਥਾਵਾਂ ਦੀ ਮਨਮਰਜ਼ੀ, ਦਾਖ਼ਲਾ ਰੱਦ ਹੋਣ 'ਤੇ ਵਾਪਸ ਕਰਨੇ ਪੈਣਗੇ ਪੂਰੇ ਪੈਸੇ

ਇਨ੍ਹਾਂ ਦੋ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਇਸ ਸਮੇਂ ਸੁਪਰੀਮ ਕੋਰਟ ਵਿੱਚ ਜੱਜਾਂ ਦੀਆਂ ਦੋ ਅਸਾਮੀਆਂ ਖਾਲੀ ਹਨ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਜਸਟਿਸ ਉੱਜਵਲ ਭੂਈਆਂ ਅਤੇ ਜਸਟਿਸ ਐਸ ਵੈਂਕਟਨਰਾਇਣ ਭੱਟੀ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ।

 ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਇਕ ਵਾਰ ਫਿਰ ਖੋਲ੍ਹੇ ਗਏ ਸੁਖਨਾ ਦੇ ਫਲੱਡ ਗੇਟ, ਇਨ੍ਹਾਂ ਇਲਾਕਿਆਂ 'ਚ ਵਧਿਆ ਪਾਣੀ ਦਾ ਪੱਧਰ

ਉੱਜਵਲ ਭੂਈਆ ਅਤੇ ਐਸ ਵੈਂਕਟਨਾਰਾਇਣ ਭੱਟੀ ਦੀ ਨਿਯੁਕਤੀ ਦਾ ਫੈਸਲਾ 5 ਜੁਲਾਈ ਨੂੰ ਹੋਈ ਕੌਲਿਜੀਅਮ ਦੀ ਮੀਟਿੰਗ ਵਿਚ ਲਿਆ ਗਿਆ ਸੀ। ਜੱਜ ਭੂਈਆਂ ਤੇਲੰਗਾਨਾ ਹਾਈਕੋਰਟ ਤੇ ਜੱਜ ਭੱਟੀ  ਕੇਰਲ ਹਾਈਕੋਰਟ ਦੇ ਮੁੱਖ ਜੱਜ ਸਨ। ਜਸਟਿਸ ਉੱਜਵਲ ਭੂਈ