ਨੌਜਵਾਨ ਦਾ ਕਤਲ ਕਰਕੇ ਬਦਮਾਸ਼ਾਂ ਨੇ ਪੁਲਿਸ ਲਈ ਛੱਡੀ ਪਰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਤਕ - ਰੇਵਾੜੀ ਸਥਿਤ ਰੋਹੜਾਈ ਵਿਚ ਐਤਵਾਰ ਦੀ ਸਵੇਰ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ

Murder accused out on bail shot dead

ਨਵੀ ਦਿੱਲੀ, ਰੋਹਤਕ - ਰੇਵਾੜੀ ਸਥਿਤ ਰੋਹੜਾਈ ਵਿਚ ਐਤਵਾਰ ਦੀ ਸਵੇਰ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਬਾਈਕ ਸਵਾਰ ਘਟਨਾ ਸਥਾਨ ਤੋਂ ਬਚਕੇ ਨਿਕਲਣ ਵਿਚ ਕਾਮਯਾਬ ਹੋ ਗਏ। ਦੱਸ ਦਈਏ ਕਿ ਹਤਿਆਰਿਆਂ ਨੇ ਮੌਕੇ 'ਤੇ ਇੱਕ ਪਰਚੀ ਵੀ ਛੱਡੀ ਹੈ। ਜਿਸ ਵਿਚ ਆਪਣੇ ਦੋਸਤ  ਦੀ ਹੱਤਿਆ ਦਾ ਬਦਲਾ ਲੈਣ ਦੀ ਗੱਲ ਲਿਖੀ ਹੋਈ ਸੀ। ਮ੍ਰਿਤ ਉੱਤੇ 2015 ਵਿਚ ਕਿਸੇ ਕਤਲ ਦਾ ਮਾਮਲਾ ਚਲ ਰਿਹਾ ਸੀ ਅਤੇ ਉਹ ਜ਼ਮਾਨਤ 'ਤੇ ਜੇਲ ਵਿਚੋਂ ਬਾਹਰ ਆਇਆ ਹੋਏ ਸੀ।

ਪੁਲਿਸ ਨੇ ਦੱਸਿਆ ਕਿ ਨਾਂਗਲਿਆ ਰਣਮੌਖ ਪਿੰਡ ਨਿਵਾਸੀ ਅਰੁਣ ਐਤਵਾਰ ਦੀ ਸਵੇਰ ਪਿੰਡ ਰੋਹੜਾਈ ਦੇ ਬਸ ਸਟੈਂਡ ਸਥਿਤ ਇੱਕ ਦੁਕਾਨ ਉੱਤੇ ਆਇਆ ਸੀ। ਉਹ ਦੁਕਾਨ ਦੇ ਅੰਦਰ ਹੀ ਬੈਠਾ ਹੋਇਆ ਸੀ। ਇਸ ਦੌਰਾਨ ਬਾਈਕ 'ਤੇ ਸਵਾਰ ਹੋਕੇ ਆਏ ਤਿੰਨ ਨੌਜਵਾਨ ਦੁਕਾਨ ਦੇ ਅੰਦਰ ਪੁੱਜੇ। ਉਨ੍ਹਾਂ ਵਿਚੋਂ ਦੋ ਲੜਕੀਆਂ ਨੇ ਅਰੁਣ 'ਤੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ। ਦੱਸਣਯੋਗ ਹੈ ਕਿ ਬਦਮਾਸ਼ਾਂ ਨੇ ਕਰੀਬ 7 ਰਾਉਂਡ ਫਾਇਰ ਕੀਤੇ, ਜਿਨ੍ਹਾਂ ਵਿਚੋਂ ਪੰਜ ਗੋਲੀਆਂ ਅਰੁਣ ਨੂੰ ਲੱਗੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਉਥੇ ਖੜ੍ਹੇ ਇੱਕ ਨੌਜਵਾਨ ਦੇ ਹੱਥ ਵਿਚ ਪਰਚੀ ਫੜਾਉਂਦੇ ਹੋਏ ਕਿਹਾ ਕਿ ਇਸ ਨੂੰ ਪੁਲਿਸ ਨੂੰ ਦੇ ਦਈਂ।

ਪਰਚੀ ਵਿਚ ਲਿਖਿਆ ਸੀ ਕਿ ਮੈਂ ਸੂਬੇ ਸਰਪੰਚ ਗੈਂਗਸਟਰ ਪਿੰਡ ਬਾਰ ਗੁੱਜਰ। ਨਾਲ ਹੀ ਲਿਖਿਆ ਸੀ ਕਿ ਅਰੁਣ ਦੀ ਹੱਤਿਆ ਕਰਕੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲਿਆ ਹੈ। ਧਮਕੀ ਵੀ ਲਿਖੀ ਹੈ ਕਿ ਇਸ ਮਾਮਲੇ ਵਿਚ ਕੋਈ ਜ਼ਿਆਦਾ ਦਖ਼ਲਅੰਦਾਜ਼ੀ ਕਰੇਗਾ ਉਸ ਦਾ ਵੀ ਇਹੀ ਹਾਲ ਹੋਵੇਗਾ। ਚਿਠੀ ਫੜਾਉਣ ਤੋਂ ਬਾਅਦ ਤਿੰਨੋਂ ਬਦਮਾਸ਼ ਬਾਈਕ 'ਤੇ ਸਵਾਰ ਹੋਕੇ ਭੱਜ ਨਿਕਲੇ।

ਪਰਵਾਰ ਨੇ ਅਰੁਣ ਨੂੰ ਟਰਾਮਾ ਸੇਂਟਰ ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸੂਚਨਾ ਤੋਂ ਬਾਅਦ ਕੋਸਲੀ ਡੀਐਸਪੀ ਅਨਿਲ ਕੁਮਾਰ ਵੀ ਟਰਾਮਾ ਸੇਂਟਰ ਪੁੱਜੇ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਮ੍ਰਿਤਕ ਦੇ ਭਰਾ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਬਾਰ ਗੁੱਜਰ ਨਿਵਾਸੀ ਸਰਪੰਚ ਸੂਬੇ, ਅਨਿਲ ਪੰਡਤ ਅਤੇ ਇੱਕ ਹੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।