ਪਹਿਲੂ ਖ਼ਾਨ ਮਾਬ ਲਿਚਿੰਗ ਮਾਮਲੇ 'ਤੇ ਅਦਾਲਤ ਅੱਜ ਸੁਣਾਵੇਗੀ ਫ਼ੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੂ ਖ਼ਾਨ ਮਾਬ ਲਿਚਿੰਗ ਮਾਮਲੇ ਵਿਚ ਪੁਲਿਸ ਨੇ ਦੋ ਐਫ਼ਆਈਆਰ ਦਰਜ ਕੀਤੀਆਂ ਸਨ

Pehlu khan Mob Lynching Case

ਰਾਜਸਥਾਨ-  ਪਹਿਲੂ ਖ਼ਾਨ ਦੀ ਹੱਤਿਆ ਨੂੰ ਲੈ ਕੇ ਅੱਜ ਅਲਵਰ ਜ਼ਿਲ੍ਹੇ ਦੀ ਅਦਾਲਤ ਆਪਣਾ ਫ਼ੈਸਲਾ ਸੁਣਾਵੇਗੀ। ਇਕ ਅ੍ਰਪੈਲ 2017 ਹਰਿਆਣਾ ਦੇ ਨੇਹੂ ਮੇਵਾਤ ਜ਼ਿਲ੍ਹੇ ਦੇ ਨਿਵਾਸੀ ਪਹਿਲੂ ਖ਼ਾਨ ਜੈਪੁਰ ਤੋਂ ਦੋ ਗਾਵਾਂ ਖਰੀਦ ਕੇ ਲਿਜਾ ਰਹੇ ਸਨ। ਸ਼ਾਮ ਦੇ ਕਰੀਬ ਸੱਤ ਵਜੇ ਬਹਿਰੋਡ ਪੁਲੀਆ ਤੋਂ ਅੱਗੇ ਨਿਕਲਦੇ ਹੀ ਇਕ ਭੀੜ ਨੇ ਪਹਿਲੂ ਖ਼ਾਨ ਅਤੇ ਉਸ ਦੇ ਬੇਟੇ ਦੀ ਕੁੱਟ ਮਾਰ ਕੀਤੀ। ਇਲਾਜ ਦੇ ਦੌਰਾਨ ਪਹਿਲੂ ਖ਼ਾਨ ਦੀ ਮੌਤ ਹੋ ਗਈ।

ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ ਨੌ ਆਰੋਪੀ ਫੜੇ ਗਏ ਹਨ। ਜਿਹਨਾਂ ਵਿਚ ਦੋ ਨਾਬਾਲਿਗ ਹਨ। ਅੱਜ ਅਲਵਰ ਕੋਰਟ ਇਹਨਾਂ ਸੱਤ ਆਰੋਪੀਆਂ ਦਾ ਫੈਸਲਾ ਸੁਣਾਵੇਗੀ ਜਦ ਕਿ ਦੋ ਨਾਬਾਲਿਗ ਆਰੋਪੀਆਂ ਦੀ ਸੁਣਵਾਈ ਜੁਵੈਨਾਇਲ ਕੋਰਟ ਵਿਚ ਹੋ ਰਹੀ ਹੈ। ਦੱਸ ਦਈਏ ਕਿ ਪਹਿਲੂ ਖ਼ਾਨ ਮਾਬ ਲਿਚਿੰਗ ਮਾਮਲੇ ਵਿਚ ਪੁਲਿਸ ਨੇ ਦੋ ਐਫ਼ਆਈਆਰ ਦਰਜ ਕੀਤੀਆਂ ਸਨ।

ਇਕ ਐਫ਼ਆਈਆਰ ਪਹਿਲੂ ਖ਼ਾਨ ਦੀ ਹੱਤਿਆ ਦੇ ਮਾਮਲੇ ਵਿਚ 8 ਲੋਕਾਂ ਦੇ ਖਿਲਾਫ਼ ਅਤੇ ਦੂਸਰੀ ਬਿਨ੍ਹਾਂ ਕਲੈਕਟਰ ਦੇ ਆਦੇਸ਼ ਤੋਂ ਮਵੇਸ਼ੀ ਲੈ ਜਾਣ 'ਤੇ ਪਹਿਲੂ ਖ਼ਾਨ ਅਤੇ ਉਸ ਦੇ ਪਰਵਾਰ ਖਿਲਾਫ਼ ਹੋਈ ਸੀ। ਦੂਸਰੇ ਮਾਮਲੇ ਵਿਚ ਪਹਿਲੂ ਖ਼ਾਨ ਅਤੇ ਉਸ ਦੇ ਦੋ ਬੇਟਿਆਂ ਖਿਲਾਫ਼ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਪਹਿਲੂ ਖ਼ਾਨ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਖਿਲਾਫ਼ ਕੇਸ ਬੰਦ ਹੈ ਜਾਵੇਗਾ। ਪਹਿਲੂ ਖ਼ਾਨ ਦੇ ਬੇਟਿਆਂ ਖਿਲਾਫ਼ ਕੇਸ ਚੱਲੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।