ਹੜ੍ਹ ਪੀੜਿਤਾਂ ਨੂੰ ਕੱਪੜੇ ਦਾਨ ਕਰ ਮਨਾਈ ਈਦ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਸਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਸਮੇਤ ਭਾਰਤ ਦੇ ਤਮਾਮ ਰਾਜਾਂ 'ਚ ਹੜ੍ਹ ਦੇ ਹਲਾਤਾਂ 'ਚ ਇੱਥੋਂ ਦੇ ਇੱਕ ਕੱਪੜਾ ਕਾਰੋਬਾਰੀ ਨੇ ਈਦ ਦੇ ਦਿਨ ਮਨੁੱਖਤਾ ਦੀ..

Noushad, a street vendor in Kochi

ਨਵੀਂ ਦਿੱਲੀ  :  ਕੇਰਲ ਸਮੇਤ ਭਾਰਤ ਦੇ ਤਮਾਮ ਰਾਜਾਂ 'ਚ ਹੜ੍ਹ ਦੇ ਹਲਾਤਾਂ 'ਚ ਇੱਥੋਂ ਦੇ ਇੱਕ ਕੱਪੜਾ ਕਾਰੋਬਾਰੀ ਨੇ ਈਦ ਦੇ ਦਿਨ ਮਨੁੱਖਤਾ ਦੀ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਕੇਰਲ ਦੇ ਕੌਚੀ ਸ਼ਹਿਰ 'ਚ ਕੱਪੜਾ ਵੇਚਣ ਵਾਲੇ ਦੁਕਾਨਦਾਰ ਨੌਸ਼ਾਦ ਨੇ ਸੋਮਵਾਰ ਨੂੰ ਈਦ ਦੇ ਮੌਕੇ 'ਤੇ ਆਪਣੀ ਦੁਕਾਨ 'ਚ ਵਿਕਰੀ ਲਈ ਰੱਖੇ ਸਾਰੇ ਕੱਪੜੇ ਹੜ੍ਹ ਪੀੜਿਤਾਂ ਨੂੰ ਦਾਨ ਕਰ ਦਿੱਤੇ।   ਕੇਰਲ ਦੇ ਤਮਾਮ ਇਲਾਕਿਆਂ 'ਚ ਨਦੀਆਂ ਦਾ ਜਲਸਤਰ ਵਧਣ ਤੋੋਂ ਬਾਅਦ ਆਏ ਹਲਾਤਾਂ ਨੂੰ ਦੇਖਦੇ ਹੋਏ ਨੌਸ਼ਾਦ ਨੇ ਦੁਕਾਨ ਦੇ ਸਾਰੇ ਕੱਪੜੇ ਹੜ੍ਹ ਪੀੜਿਤਾਂ ਨੂੰ ਦੇਣ ਦਾ ਫੈਸਲਾ ਕਰ ਲਿਆ।

ਨੌਸ਼ਾਦ ਨੇ ਬਕਰੀਦ ਦੇ ਦਿਨ ਆਪਣੀ ਦੁਕਾਨ ਦੇ ਕੱਪੜੇ ਉਨ੍ਹਾਂ ਜਰੂਰਤਮੰਦਾਂ ਨੂੰ ਦਾਨ ਕਰ ਦਿੱਤੇ, ਜੋ ਹੜ੍ਹ ਦੇ ਹਾਲਾਤਾਂ ਨਾਲ ਜੂਝ ਰਹੇ ਸਨ। ਨੌਸ਼ਾਦ ਦੀ ਇਸ ਕੋਸ਼ਿਸ਼ ਦਾ ਇੱਕ ਵੀਡੀਓ ਸੋਮਵਾਰ ਨੂੰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਜਿਸਦੇ ਬਾਅਦ ਤਮਾਮ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ। ਨੌਸ਼ਾਦ ਦੀ ਦੁਕਾਨ ਤੋਂ ਮਿਲੇ ਕੱਪੜਿਆਂ ਨੂੰ ਕੇਰਲ ਦੇ ਮਾਲਾਬਾਰ 'ਚ ਭੇਜਿਆ ਗਿਆ, ਜਿੱਥੇ ਹੜ੍ਹ ਦਾ ਸਭ ਤੋਂ ਜ਼ਿਆਦਾ ਕਹਿਰ ਦੇਖਣ ਨੂੰ ਮਿਲਿਆ ਹੈ।  

ਦੁਬਈ ਤੱਕ ਹੋਇਆ ਕੋਸ਼ਿਸ਼ ਦਾ ਅਸਰ 
ਨੌਸ਼ਾਦ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਸਿਰਫ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸਨ ਅਤੇ ਪਰ ਪਤਾ ਨਹੀਂ ਕਿਵੇਂ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਨੌਸ਼ਾਦ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਨ ਵਾਲੇ ਕੁਝ ਲੋਕਾਂ ਨੇ ਦੁਬਈ ਤੋਂ ਫੋਨ ਕਰਕੇ ਕਿਹਾ ਕਿ ਉਹ ਵੀ ਹੁਣ ਉਨ੍ਹਾਂ ਦੀ ਤਰ੍ਹਾਂ ਲੋਕਾਂ ਦੀ ਮਦਦ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੇ ਈਦ ਮਨਾਉਣ ਦੇ ਪਲੈਨ 'ਚ ਬਦਲਾਅ ਵੀ ਕੀਤਾ ਹੈ। ਦੱਸ ਦਈਏ ਕਿ ਹਜ਼ਾਰਾਂ ਲੋਕਾਂ ਨੇ ਸੋਮਵਾਰ ਨੂੰ ਨੌਸ਼ਾਦ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਦੇ ਲਈ ਸੋਸ਼ਲ ਮੀਡੀਆ 'ਤੇ ਪੋਸਟ ਲਿਖੀ ਅਤੇ ਉਨ੍ਹਾਂ ਨੂੰ ਇਸ ਕੋਸ਼ਿਸ਼ ਲਈ ਧੰਨਵਾਦ ਵੀ ਕਿਹਾ।