ਆਧਾਰ ਨਾਲ ਲਿੰਕ ਨਾ ਕਰਨ ’ਤੇ 18 ਕਰੋੜ ਲੋਕਾਂ ਦਾ ਪੈਨ ਕਾਰਡ ਹੋ ਸਕਦਾ ਹੈ ਬੇਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਬਾਇਓਮੈਟÇ੍ਰਕ ਪਛਾਣ ਪੱਤਰ ਅਧਾਰ ਨਾਲ ਹੁਣ ਤਕ 32.71 ਕਰੋੜ ਸਥਾਈ ਖਾਤਾ ਨੰਬਰ

Failure to link to Aadhaar may result in loss of PAN card of 180 million people

ਨਵੀਂ  ਦਿੱਲੀ, 13 ਅਗੱਸਤ : ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਬਾਇਓਮੈਟÇ੍ਰਕ ਪਛਾਣ ਪੱਤਰ ਅਧਾਰ ਨਾਲ ਹੁਣ ਤਕ 32.71 ਕਰੋੜ ਸਥਾਈ ਖਾਤਾ ਨੰਬਰ (ਪੈਨ ਕਾਰਡ) ਜੋੜੇ ਜਾ ਚੁੱਕੇ ਹਨ। ਸਰਕਾਰ ਨੇ ਅਪਣੇ ਟਵਿਟਰ ਅਕਾਊਂਟ ’ਤੇ ਲਿਖਿਆ ਹੈ, ਅਧਾਰ ਨਾਲ 32.71 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਜੋੜੇ ਜਾ ਚੁੱਕੇ ਹਨ। ਸਰਕਾਰ ਨੇ ਪਹਿਲਾਂ ਹੀ ਅਧਾਰ ਨੂੰ ਪੈਨ ਨਾਲ ਜੋੜਨ ਦੀ ਤਰੀਕ ਵਧਾ ਕੇ 31 ਮਾਰਚ 2021 ਕਰ ਦਿਤੀ ਹੈ। 

ਟਵੀਟ ਅਨੁਸਾਰ 29 ਜੂਨ ਤਕ 50.95 ਕਰੋੜ ਪੈਨ ਜਾਰੀ ਕੀਤੇ ਗਏ ਹਨ। ਆਮਦਨ ਕਰ ਵਿਭਾਗ ਅਨੁਸਾਰ ਜੇਕਰ ਪੈਨ ਨੂੰ ਤੈਅ ਮਿਆਦ ਵਿਚ ਅਧਾਰ ਨਾਲ ਨਹÄ ਜੋੜਿਆ ਜਾਂਦਾ ਹੈ, ਉਹ ਅਯੋਗ ਹੋ ਜਾਵੇਗਾ। ਇਕ ਹੋਰ ਟਵੀਟ ਜ਼ਰੀਏ ਸਰਕਾਰ ਨੇ ਆਮਦਨੀ ਟੈਕਸ ਰਿਟਰਨ ਦਾਖ਼ਲ ਕਰਨ ਵਾਲਿਆਂ ਦੀ ਆਮਦਨ ਵੰਡ ਬਾਰੇ ਜਾਣਕਾਰੀ ਦਿਤੀ ਹੈ। ਇਸ ਅਨੁਸਾਰ ਆਮਦਨ ਰਿਟਰਨ ਭਾਰਨ ਵਾਲੀਆਂ 57 ਫ਼ੀ ਸਦੀ ਇਕਾਈਆਂ ਅਜਿਹੀਆਂ ਹਨ,

ਜਿਨ੍ਹਾਂ ਦੀ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ। ਅੰਕੜਿਆਂ ਅਨੁਸਾਰ 18 ਫ਼ੀ ਸਦੀ ਉਹ ਲੋਕ ਹਨ, ਜਿਨ੍ਹਾਂ ਦੀ ਆਮਦਨ 2.5 ਤੋਂ 5 ਲੱਖ ਰੁਪਏ ਹੈ, 17 ਫ਼ੀ ਸਦੀ ਦੀ ਆਮਦਨ 5 ਲੱਖ ਰੁਪਏ ਤੋਂ 10 ਲੱਖ ਰੁਪਏ ਹੈ ਅਤੇ 7 ਫ਼ੀ ਸਦੀ ਦੀ ਆਮਦਨ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਹੈ। ਆਮਦਨ ਰਿਟਰਨ ਭਰਨ ਵਾਲਿਆਂ ਵਿਚ ਸਿਰਫ਼ ਇਕ ਫ਼ੀ ਸਦੀ ਅਪਣੀ ਆਮਦਨ 50 ਲੱਖ ਰੁਪਏ ਤੋਂ ਜ਼ਿਆਦਾ ਦਿਖਾਉਂਦੇ ਹਨ।
 

ਕਰੀਬ 18 ਕਰੋੜ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹÄ
ਕੇਂਦਰ ਸਰਕਾਰ ਵਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਕਰੀਬ 18 ਕਰੋੜ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹÄ ਹਨ। ਅੰਕੜਿਆਂ ਮੁਤਾਬਕ ਬਾਇਓਮੈਟÇ੍ਰਕ ਪਛਾਣ ਪੱਤਰ ਅਧਾਰ ਨਾਲ ਹੁਣ ਤਕ 32.71 ਕਰੋੜ ਸਥਾਈ ਖਾਤਾ ਨੰਬਰ (ਪੈਨ) ਜੋੜੇ ਜਾ ਚੁੱਕੇ ਹਨ। ਉੱਥੇ ਹੀ 29 ਜੂਨ ਤਕ 5.95 ਕਰੋੜ ਪੈਨ ਜਾਰੀ ਕੀਤੇ ਗਏ ਹਨ। ਹਾਲੇ ਵੀ 18 ਕਰੋੜ ਦੇ ਕਰੀਬ ਪੈਨ ਕਾਰਡ ਅਧਾਰ ਨਾਲ ਲਿੰਕ ਨਹÄ ਹੈ। ਜੇਕਰ ਤੁਸÄ ਵੀ ਇਸ ਸੂਚੀ ਵਿਚ ਸ਼ਾਮਲ ਹੋ ਤਾਂ ਤੁਹਾਡੇ ਲਈ ਸਿਰਫ਼ 7 ਮਹੀਨੇ ਦਾ ਸਮਾਂ ਹੈ।
ਕਿਵੇਂ ਕਰੀਏ ਪੈਨ ਨੂੰ ਅਧਾਰ ਨਾਲ ਲਿੰਕ
ਪੈਨ ਨੂੰ ਅਧਾਰ ਨਾਲ ਲਿੰਕ ਕਰਨ ਲਈ www.incometaxindiaefiling.gov.in ਸਾਈਟ ’ਤੇ ਜਾਓ। ਇਥੇ ਤੁਹਾਨੂੰ ਲਿੰਕ ਅਧਾਰ ਦਾ ਵਿਕਲਪ ਦਿਖਾਈ ਦੇਵੇਗਾ। ਉਸ ’ਤੇ ਕਲਿੱਕ ਕਰੋ। ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਵਿਚ ਅਪਣਾ ਅਧਾਰ ਨੰਬਰ, ਪੈਨ ਨੰਬਰ, ਨਾਂ, ਕੈਪਚਾ ਕੋਡ ਭਰੋ। ਇਸ ਤੋਂ ਬਾਅਦ ਲਿੰਕ ਅਧਾਰ ’ਤੇ ਕਲਿੱਕ ਕਰੋ। ਕਲਿੱਕ ਕਰਦੇ ਹੀ ਤੁਹਾਡਾ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।