ਪਰਚੂਨ ਮਹਿੰਗਾਈ ਜੁਲਾਈ ਮਹੀਨੇ ਵਿਚ ਵੱਧ ਕੇ 6.93 ਫ਼ੀ ਸਦੀ ’ਤੇ ਪੁੱਜੀ
ਪਰਚੂਨ ਮਹਿੰਗਾਈ ਜੁਲਾਈ ਵਿਚ ਵੱਧ ਕੇ 6.93 ਫ਼ੀ ਸਦੀ ਹੋ ਗਈ। ਮੁੱਖ ਰੂਪ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ
ਨਵੀਂ ਦਿੱਲੀ, 13 ਅਗੱਸਤ : ਪਰਚੂਨ ਮਹਿੰਗਾਈ ਜੁਲਾਈ ਵਿਚ ਵੱਧ ਕੇ 6.93 ਫ਼ੀ ਸਦੀ ਹੋ ਗਈ। ਮੁੱਖ ਰੂਪ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਦਰ ਵਧੀ ਹੈ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਜੂਨ ਮਹੀਨੇ ਵਿਚ ਮਹਿੰਗਾਈ ਦਰ 6.23 ਫ਼ੀ ਸਦੀ ਸੀ। ਉਪਭੋਗਤਾ ਮੁੱਲ ਸੂਚਕ ਅੰਕ ਦੇ ਅੰਕੜਿਆਂ ਮੁਤਾਬਕ ਖਾਧ ਵਸਤਾਂ ਦੀ ਮਹਿੰਗਾਈ ਦਰ ਜੁਲਾਈ ਮਹੀਨੇ ਵਿਚ 9.62 ਫ਼ੀਸ ਦੀ ਰਹੀ ਜਦਕਿ ਇਸ ਤੋਂ ਪਿਛਲੇ ਜੂਨ ਮਹੀਨੇ ਵਿਚ ਇਹ 8.72 ਫ਼ੀ ਸਦੀ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦ ਪਰਚੂਨ ਮਹਿੰਗਾਈ ਰਿਜ਼ਰਵ ਬੈਂਕ ਦੇ ਤਸੱਲੀਬਖ਼ਸ਼ ਪੱਧਰ ਤੋਂ ਉਪਰ ਰਹੀ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਮਹਿੰਗਾਈ ਦੋ ਫ਼ੀ ਸਦੀ ਘਾਟੇ ਨਾਲ 4 ਫ਼ੀ ਸਦੀ ਦੇ ਪੱਧਰ ’ਤੇ ਰੱਖਣ ਦੀ ਜ਼ਿੰਮੇਵਾਰੀ ਦਿਤੀ ਹੈ। ਰਿਜ਼ਰਵ ਬੈਂਕ ਮੁਦਰਾ ਨੀਤੀ ਸਮੀਖਿਆ ਵਿਚ ਮੁੱਖ ਰੂਪ ਵਿਚ ਪਰਚੂਨ ਮਹਿੰਗਾਈ ’ਤੇ ਹੀ ਗ਼ੌਰ ਕਰਦਾ ਹੈ। (ਏਜੰਸੀ)