ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਕੀਤਾ ਅਨਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨਾਲ ਵਿਵਾਦ ਦੇ ਵਿਚਕਾਰ ਹੋਇਆ ਫੈਸਲਾ

Twitter unlocks Rahul Gandhi's account

 ਨਵੀਂ ਦਿੱਲੀ: ਕਾਂਗਰਸ ਨਾਲ ਟਕਰਾਅ ਦੇ ਵਿਚਕਾਰ ਟਵਿੱਟਰ ਨੇ ਰਾਹੁਲ ਗਾਂਧੀ ਦਾ ਖਾਤਾ ਬਹਾਲ ਕਰ ਦਿੱਤਾ ਹੈ। ਟਵਿੱਟਰ ਨੇ ਸ਼ਨੀਵਾਰ ਨੂੰ ਅਕਾਊਂਟ ਨੂੰ ਇੱਕ ਹਫਤੇ ਲਈ ਅਸਥਾਈ ਰੂਪ ਤੋਂ ਮੁਅੱਤਲ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ।

 

 

ਦਰਅਸਲ, ਕੁਝ ਦਿਨ ਪਹਿਲਾਂ ਹੀ ਟਵਿੱਟਰ ਨੇ ਦਿੱਲੀ ਦੇ ਬਲਾਤਕਾਰ ਅਤੇ ਕਤਲ ਕੇਸ ਵਿੱਚ ਇੱਕ ਦਲਿਤ ਲੜਕੀ ਦੇ ਪਰਿਵਾਰ ਦੀ ਤਸਵੀਰ ਸਾਂਝੀ ਕਰਨ ਨੂੰ ਨਿਯਮਾਂ ਦੀ ਉਲੰਘਣਾ ਦੱਸਿਆ ਸੀ। ਇਸ ਤੋਂ ਬਾਅਦ ਟਵਿੱਟਰ ਨੇ ਪਾਰਟੀ ਅਤੇ ਰਾਹੁਲ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਸਨ।

 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਹੈਂਡਲ ਪਿਛਲੇ ਸ਼ਨੀਵਾਰ ਨੂੰ ਲਾਕ ਕਰ ਦਿੱਤਾ ਗਿਆ ਸੀ।  ਟਵਿੱਟਰ ਨੂੰ ਅਨਲਾਕ ਕਰਨ ਤੋਂ ਇਕ ਦਿਨ ਪਹਿਲਾਂ ਇੱਕ ਵੀਡੀਓ ਬਿਆਨ ਜਾਰੀ ਕਰਕੇ ਟਵਿੱਟਰ  ਤੇ  ਨਿਸ਼ਾਨ ਸਾਧਿਆ ਸੀ ਸੀ।

 

 

ਰਾਹੁਲ ਨੇ ਕਿਹਾ ਸੀ ਕਿ ਇੱਕ ਕੰਪਨੀ ਦੇ ਰੂਪ ਵਿੱਚ ਟਵਿੱਟਰ ਦੇਸ਼ ਦੀ ਰਾਜਨੀਤੀ ਨੂੰ ਤੈਅ ਕਰਨ ਦਾ ਕੰਮ ਕਰ ਰਿਹਾ ਹੈ, ਜੋ ਲੋਕਤੰਤਰੀ  ਢਾਂਚੇ ਉੱਤੇ ਹਮਲਾ ਹੈ। ਉਨ੍ਹਾਂ ਕਿਹਾ ਸੀ ਕਿ ਇਹ ਸਿਰਫ ਮੇਰੀ ਆਵਾਜ਼ ਨੂੰ ਬੰਦ ਕਰਨ ਦੀ ਗੱਲ ਨਹੀਂ ਹੈ, ਇਹ ਕਰੋੜਾਂ ਲੋਕਾਂ ਨੂੰ ਚੁੱਪ ਕਰਾਉਣ ਦੀ ਗੱਲ ਹੈ।