'ਵੰਡ ਦੀ ਭਿਆਨਕ ਯਾਦ ਦਿਵਸ' ਅੱਜ, PM ਮੋਦੀ ਨੇ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਬਹੁਤ ਸਾਰੇ ਭਾਰਤੀਆਂ ਦੀਆਂ ਕੀਮਤੀ ਜਾਨਾਂ ਗੁਆਈਆਂ ਸਨ।

Partition Horrors Remembrance Day: PM pays tribute to those who lost their lives

ਨਵੀਂ ਦਿੱਲੀ : ਅਸੀਂ ਸਾਰੇ ਦੇਸ਼ ਦੀ ਵੰਡ ਵੇਲੇ ਦਾ ਯਾਦਗਾਰੀ ਦਿਨ ਮਨਾ ਰਹੇ ਹਾਂ। ਇਸ ਦੌਰਾਨ ਬਹੁਤ ਸਾਰੇ ਭਾਰਤੀਆਂ ਦੀਆਂ ਕੀਮਤੀ ਜਾਨਾਂ ਗੁਆਈਆਂ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ''ਅੱਜ, 'ਵੰਡ ਦੇ ਭਿਆਨਕ ਯਾਦਗਾਰੀ ਦਿਵਸ' 'ਤੇ, ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਈਆਂ, ਅਤੇ ਸਾਡੇ ਇਤਿਹਾਸ ਦੇ ਉਸ ਦੁਖਦਾਈ ਦੌਰ ਦੌਰਾਨ ਦੁੱਖ ਝੱਲਣ ਵਾਲੇ ਸਾਰੇ ਲੋਕਾਂ ਦੇ ਸਹਿਣਸ਼ੀਲਤਾ ਅਤੇ ਸਬਰ ਦੀ ਕਦਰ ਕਰਦਾ ਹਾਂ।

 ਤੁਹਾਨੂੰ ਦੱਸ ਦੇਈਏ ਕਿ ਹਰ ਸਾਲ 14 ਅਗਸਤ ਨੂੰ ਪਾਰਟੀਸ਼ਨ ਹਾਰਰ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਆਪਣੇ ਪਿਛਲੇ ਸਾਲ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 14 ਅਗਸਤ ਨੂੰ "ਵੰਡ ਦੀ ਭਿਆਨਕ ਯਾਦ ਦਿਵਸ" ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀ ਵੰਡ ਦੌਰਾਨ ਲੋਕਾਂ ਦੇ ਦੁੱਖਾਂ ਨੂੰ ਯਾਦ ਕੀਤਾ ਕਿਉਂਕਿ ਪਾਕਿਸਤਾਨ ਬਣਨ ਤੋਂ ਬਾਅਦ ਲੱਖਾਂ ਲੋਕ ਬੇਘਰ ਹੋ ਗਏ ਸਨ। ਇਸ ਨੂੰ "ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਪਲਾਂ ਵਿੱਚੋਂ ਇੱਕ" ਕਹਿੰਦੇ ਹੋਏ, ਸਰਮਾ ਨੇ ਕਿਹਾ ਕਿ ਵੰਡ ਨੇ "ਅਖੰਡ ਭਾਰਤ" ਜਾਂ ਅਣਵੰਡੇ ਭਾਰਤ ਨੂੰ ਬਹੁਤ ਵੱਡਾ ਝਟਕਾ ਦਿੱਤਾ।

ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ, "ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਪਲਾਂ ਵਿੱਚੋਂ ਇੱਕ, ਵੰਡ ਨੇ ਲੱਖਾਂ ਦੇਸ਼ ਵਾਸੀਆਂ ਨੂੰ ਤਬਾਹ ਕਰ ਦਿੱਤਾ ਅਤੇ ਅਖੰਡ ਭਾਰਤ ਨੂੰ ਜ਼ਬਰਦਸਤ ਝਟਕਾ ਦਿੱਤਾ। #PartitionHorrorsRemembranceDay 'ਤੇ, ਮੈਂ ਬ੍ਰਿਟਿਸ਼ ਰਾਜ ਅਤੇ ਨਵੇਂ ਬਣੇ ਪਾਕਿਸਤਾਨ ਦੀਆਂ ਦੁਸ਼ਟ ਸਾਜਿਸ਼ਾਂ ਦੇ ਨਤੀਜੇ ਵਜੋਂ ਲੋਕਾਂ ਦੇ ਦੁੱਖਾਂ ਨੂੰ ਯਾਦ ਕਰਦਾ ਹਾਂ,"

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਹਿੰਦੀ ਵਿੱਚ ਟਵਿੱਟਰ 'ਤੇ ਲਿਖਿਆ, "ਭਾਰਤ ਦੀ ਵੰਡ ਦੌਰਾਨ ਵਿਨਾਸ਼ਕਾਰੀ ਧਾਰਮਿਕ ਮਾਨਸਿਕਤਾ ਦੇ ਕਾਰਨ ਲੱਖਾਂ ਨਿਰਦੋਸ਼ ਨਾਗਰਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਕਰੋੜਾਂ ਨਾਗਰਿਕਾਂ ਨੂੰ ਅਣਮਨੁੱਖੀ ਦੁੱਖ ਝੱਲਣਾ ਪਿਆ।"