New Delhi : ਦਿੱਲੀ ਏਅਰਪੋਰਟ 'ਤੇ ਤਨਜ਼ਾਨੀਆ ਨਾਗਰਿਕ ਦੇ ਸਰੀਰ 'ਚੋਂ ਮਿਲੇ ਕੋਕੀਨ ਨਾਲ ਭਰੇ 63 ਕੈਪਸੂਲ , ਗ੍ਰਿਫਤਾਰ
ਯਾਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਨਸ਼ੀਲੇ ਪਦਾਰਥਾਂ ਵਾਲੇ 63 ਕੈਪਸੂਲ ਨਿਗਲੇ
New Delhi : ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਤਨਜ਼ਾਨੀਆ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਪਣੇ ਸਰੀਰ ਵਿਚ ਕਥਿਤ ਤੌਰ 'ਤੇ ਕੋਕੀਨ ਨਾਲ ਭਰੇ 63 ਕੈਪਸੂਲ ਛੁਪਾ ਕੇ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿਅਕਤੀ ਨੂੰ 1 ਅਗਸਤ ਨੂੰ ਦਾਰ ਐਸ ਸਲਾਮ (ਤਨਜ਼ਾਨੀਆ) ਤੋਂ ਅਦੀਸ ਅਬਾਬਾ ਅਤੇ ਦੋਹਾ ਦੇ ਰਸਤੇ ਦਿੱਲੀ ਪਹੁੰਚਦੇ ਸਮੇਂ ਗ੍ਰਿਫ਼ਤਾਰ ਕੀਤਾ ਹੈ।
ਕਸਟਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, "ਜਾਂਚ ਦੌਰਾਨ ਯਾਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਨਸ਼ੀਲੇ ਪਦਾਰਥਾਂ ਵਾਲੇ 63 ਕੈਪਸੂਲ ਨਿਗਲੇ ਹਨ। ਇਸ ਤੋਂ ਬਾਅਦ ਯਾਤਰੀ ਨੂੰ ਡਾਕਟਰੀ ਪ੍ਰਕਿਰਿਆਵਾਂ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ।
ਇਸ ਵਿਚ ਕਿਹਾ ਗਿਆ ਹੈ, “ਇੱਥੇ ਹਸਪਤਾਲ ਵਿਚ ਉਸ ਦੇ ਸਰੀਰ ਤੋਂ 63 ਕੈਪਸੂਲ ਕੱਢੇ ਗਏ ਸਨ। ਜਦੋਂ ਇਨ੍ਹਾਂ ਕੈਪਸੂਲਾਂ ਨੂੰ ਕੱਟਿਆ ਗਿਆ ਤਾਂ ਇਨ੍ਹਾਂ ਵਿੱਚੋਂ 998 ਗ੍ਰਾਮ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ ਜੋ ਕਿ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਸੀ ਅਤੇ ਜਾਂਚ ਕਰਨ 'ਤੇ ਇਹ ਕੋਕੀਨ ਪਾਇਆ ਗਿਆ।
ਬਿਆਨ ਵਿਚ ਕਿਹਾ ਗਿਆ ਹੈ ਕਿ 998 ਗ੍ਰਾਮ ਕੋਕੀਨ ਦੀ ਅਨੁਮਾਨਿਤ ਕੀਮਤ 14.97 ਕਰੋੜ ਰੁਪਏ ਹੈ। ਯਾਤਰੀ ਨੂੰ ਗ੍ਰਿਫਤਾਰ ਕਰ ਕੇ ਨਸ਼ੀਲੇ ਪਦਾਰਥਾਂ ਨੂੰ ਜਬਤ ਕੀਤਾ ਗਿਆ ਹੈ।