Delhi News: ਹਲਕੀ ਬਾਰਿਸ਼ ’ਚ ਰੀਲ ਬਣਾਉਣੀ ਕੁੜੀ ਨੂੰ ਪਈ ਮਹਿੰਗੀ!

ਏਜੰਸੀ

ਖ਼ਬਰਾਂ, ਰਾਸ਼ਟਰੀ

Delhi News: ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਪਹੁੰਚਾਇਆ

Delhi News: Making a reel in light rain is expensive for the girl!

 

Delhi News: ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ 'ਚ ਸਥਿਤ ਉੱਚੀ ਬਹੁਮੰਜ਼ਿਲਾ ਇਮਾਰਤ ਕਲਾਊਡ-9 ਸੋਸਾਇਟੀ 'ਚ ਉਸ ਸਮੇਂ ਅਚਾਨਕ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇਕ ਲੜਕੀ ਸ਼ੱਕੀ ਹਾਲਤ 'ਚ ਛੇਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਗਈ। ਜਿਵੇਂ ਹੀ ਉਹ ਡਿੱਗੀ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਪਹੁੰਚਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਕਲਾਊਡ-9 ਸੁਸਾਇਟੀ ਦੀ ਛੇਵੀਂ ਮੰਜ਼ਿਲ ’ਤੇ ਸਥਿਤ ਫਲੈਟ ਵਿੱਚ 16 ਸਾਲਾ ਲੜਕੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਹਲਕੀ ਬਾਰਿਸ਼ ਤੋਂ ਬਾਅਦ, ਉਹ ਆਪਣੀ ਬਾਲਕੋਨੀ ਵਿਚ ਚਲੀ ਗਈ ਅਤੇ ਆਪਣੇ ਮੋਬਾਈਲ 'ਤੇ ਰੀਲਾਂ ਬਣਾਉਣ ਲੱਗੀ। ਰੀਲ ਬਣਾਉਂਦੇ ਸਮੇਂ ਉਸ ਦਾ ਮੋਬਾਈਲ ਫੋਨ ਹੇਠਾਂ ਡਿੱਗ ਗਿਆ।

ਇਸ ਤੋਂ ਬਾਅਦ ਜਦੋਂ ਉਸ ਨੇ ਮੋਬਾਈਲ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਆਪ 'ਤੇ ਕਾਬੂ ਨਾ ਰੱਖ ਸਕੀ ਅਤੇ ਸਿੱਧੀ ਹੇਠਾਂ ਡਿੱਗ ਪਈ। ਉਹ ਗੰਭੀਰ ਜ਼ਖਮੀ ਹੋ ਗਈ। ਬੱਚੀ ਦੇ ਡਿੱਗਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਦੂਜੇ ਪਾਸੇ ਲੜਕੀ ਖੁਦ ਐਂਬੂਲੈਂਸ ਬੁਲਾਉਣ ਦੀ ਗੱਲ ਕਰਦੀ ਰਹੀ। ਨੇੜੇ ਖੜ੍ਹੀ ਗੱਡੀ ਰਾਹੀਂ ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ।

ਡੀਸੀਪੀ ਟਰਾਂਸ ਹਿੰਡਨ ਨਿਮਿਸ਼ ਪਾਟਿਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਲਾਊਡ 9 ਸੁਸਾਇਟੀ ਵਿੱਚ ਛੇਵੀਂ ਮੰਜ਼ਿਲ ਤੋਂ ਇੱਕ ਲੜਕੀ ਡਿੱਗ ਗਈ ਹੈ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ 16 ਸਾਲਾ ਲੜਕੀ ਬਾਲਕੋਨੀ 'ਚ ਖੜ੍ਹੀ ਆਪਣੇ ਮੋਬਾਇਲ ਨਾਲ ਰੀਲ ਬਣਾ ਰਹੀ ਸੀ। ਇਸ ਦੌਰਾਨ ਉਹ ਠੋਕਰ ਖਾ ਕੇ ਹੇਠਾਂ ਡਿੱਗ ਗਈ।