ਮਾਂ ਦੀ ਸਲਾਹ 'ਤੇ ਵੱਡੇ ਭਰਾ ਵਿਰੁਧ ਅਪੀਲ ਵਾਪਸ ਲੈਣਗੇ ਸ਼ਿਵਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਵਰਤਕ ਸ਼ਿਵਇੰਦਰ ਮੋਹਨ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐਨ.ਸੀ.ਐਲ.ਟੀ.) 'ਚ.............

Malvinder Singh and Shivinder Singh

ਨਵੀਂ ਦਿੱਲੀ : ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਵਰਤਕ ਸ਼ਿਵਇੰਦਰ ਮੋਹਨ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐਨ.ਸੀ.ਐਲ.ਟੀ.) 'ਚ ਅਪਣੇ ਵੱਡੇ ਭਰਾ ਮਾਲਵਿੰਦਰ ਸਿੰਘ ਅਤੇ ਰੈਲੀਗੇਅਰ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਵਿਰੁਧ ਅਪੀਲ ਵਾਪਸ ਲੈਣ ਜਾ ਰਹੇ ਹਨ। ਸ਼ਿਵਇੰਦਰ ਨੇ ਇਸ ਬਾਰੇ ਐਨ.ਸੀ.ਐਲ.ਟੀ. 'ਚ ਬਿਨੈ ਕੀਤਾ ਹੈ। ਸ਼ਿਵਇੰਦਰ ਨੇ ਇਸ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵੱਡੇ ਭਰਾ ਅਤੇ ਗੋਧਵਾਨੀ ਦੀਆਂ ਗਤੀਵਿਧੀਆਂ ਕਰ ਕੇ ਕੰਪਨੀਆਂ ਅਤੇ ਉਨ੍ਹਾਂ ਦੇ ਸ਼ੇਅਰਧਾਰਕਾਂ ਦਾ ਹਿਤ ਪ੍ਰਭਾਵਤ ਹੋਇਆ ਹੈ।

ਸ਼ਿਵਇੰਦਰ ਮੋਹਨ ਸਿੰਘ ਨੇ ਕਿਹਾ, ''ਮੈਂ ਐਨ.ਸੀ.ਐਲ.ਟੀ. 'ਚ ਅਪੀਲ ਵਾਪਸ ਲੈਣ ਲਈ ਬਿਨੈ ਕਰ ਦਿਤਾ ਹੈ। ਵਿਚੋਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜੇਕਰ ਇਸ ਨਾਲ ਗੱਲ ਨਾ ਬਣੀ ਤਾਂ ਮੇਰੇ ਕੋਲ ਅਪੀਲ ਮੁੜ ਦਾਇਰ ਕਰਨ ਦਾ ਬਦਲ ਹੋਵੇਗਾ।'' ਐਨ.ਸੀ.ਐਲ.ਟੀ. 'ਚ ਅਪਣੇ ਬਿਨੈ 'ਚ ਸ਼ਿਵਇੰਦਰ ਨੇ ਕਿਹਾ, ''ਸਾਡੀ ਮਾਂ ਨੇ ਦੋਹਾਂ ਭਰਾਵਾਂ ਨੂੰ ਪ੍ਰਵਾਰ ਦੇ ਵੱਡਿਆਂ ਦੀ ਵਿਚੋਲਗੀ 'ਚ ਇਹ ਮਾਮਲਾ ਹੱਲ ਕਰਨ ਨੂੰ ਕਿਹਾ ਹੈ।'' ਬਿਨੈ 'ਚ ਕਿਹਾ ਹੈ ਕਿ ਮਾਂ ਦੇ ਮਾਣ ਕਰ ਕੇ ਦੋਹਾ ਧਿਰਾਂ ਨੇ ਵਿਚੋਲਗੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿਤੀ ਹੈ।  (ਪੀਟੀਆਈ)