ਅਹਿਮਦਾਬਾਦ 'ਚ ਵਾਪਰਿਆ ਦਰਦਨਾਕ ਹਾਦਸਾ, 7ਵੀਂ ਮੰਜ਼ਿਲ ਤੋਂ ਲਿਫਟ ਡਿੱਗਣ ਕਾਰਨ 7 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਰਮਾਣ ਅਧੀਨ ਸੀ ਇਮਾਰਤ

A painful accident happened in Ahmedabad

 

ਅਹਿਮਦਾਬਾਦ: ਨਿਰਮਾਣ ਅਧੀਨ ਚੱਲ ਰਹੀ ਅਹਿਮਦਾਬਾਦ ਇੱਕ ਇਮਾਰਤ ਦੀ ਲਿਫਟ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸਮਾਂ ਰਹਿੰਦਿਆਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਮਾਰਤ ਵਿਚ ਕੰਮ ਚੱਲ ਰਿਹਾ ਸੀ। ਇਸ ਦੌਰਾਨ ਲਿਫਟ ਜਦੋਂ ਸੱਤਵੀਂ ਮੰਜ਼ਿਲ 'ਤੇ ਪੁੱਜੀ ਤਾਂ ਕੋਈ ਗੜਬੜੀ ਹੋਣ ਕਾਰਨ ਅਚਾਨਕ ਟੁੱਟ ਕੇ ਥੱਲੇ ਡਿੱਗ ਗਈ, ਇਸ ਹਾਦਸੇ ਵਿਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ।